DRI ਦੀ ਵੱਡੀ ਕਾਰਵਾਈ : ਹਾਲ ਦੇ ਸਾਲਾਂ 'ਚ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ
Monday, Jan 09, 2023 - 04:05 PM (IST)
ਲੁਧਿਆਣਾ (ਸੇਠੀ) : ਡਾਇਰੈਕਟਰੋਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਜੋਨਲ ਯੂਨਿਟ ਲੁਧਿਆਣਾ ਦੇ ਅਧਿਕਾਰੀਆਂ ਨੇ ਬੀਤੀ ਦੇਰ ਰਾਤ ਕਾਰਵਾਈ 'ਚ ਇਕ ਟਰੱਕ ਫੜ੍ਹਿਆ। ਇਸ ਟਰੱਕ 'ਚੋਂ 520 ਕਿੱਲੋ ਗਾਂਜੇ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਹਾਲ ਦੇ ਸਾਲਾਂ 'ਚ ਪੰਜਾਬ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਲੁਧਿਆਣਾ ਜ਼ਿਲ੍ਹੇ 'ਚ ਇਕ ਟਰੱਕ ਭਾਰੀ ਮਾਤਰਾ 'ਚ ਗਾਂਜੇ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਅਧਿਕਾਰੀਆਂ ਨੇ ਮਾਮਲੇ 'ਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਡਿਸ਼ਾ ਤੋਂ ਆ ਰਹੇ ਟਰੱਕ ਨੂੰ ਲੁਧਿਆਣਾ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ-1 'ਤੇ ਰੋਕ ਲਿਆ ਗਿਆ। ਡੀ. ਆਰ. ਆਈ. ਅਧਿਕਾਰੀਆਂ ਨੂੰ ਛੱਤ ਦੇ ਮਾਧਿਅਮ ਰਾਹੀਂ ਐਕਸੈਸਿਬਲ ਡਰਾਈਵਰ ਕੈਬਿਨ ਪਿੱਛੇ ਬਣਾਈ ਇਕ ਲੁਕੀ ਹੋਈ ਗੁਫ਼ਾ ਮਿਲੀ। ਇਸ 'ਚ 520 ਕਿੱਲੋ ਗਾਂਜਾ ਲੁਕੋਇਆ ਹੋਇਆ ਸੀ।
ਇਹ ਵੀ ਪੜ੍ਹੋ : ਸਰਦ ਰੁੱਤ ਸੈਸ਼ਨ 'ਚ ਠੰਡੇ ਦਿਖੇ ਪੰਜਾਬ ਦੇ ਸੰਸਦ ਮੈਂਬਰ, ਕਈਆਂ ਨੇ ਤਾਂ ਖਾਤਾ ਵੀ ਨਹੀਂ ਖੋਲ੍ਹਿਆ
ਟਰੱਕ 'ਚ ਸਵਾਰ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਲੁਧਿਆਣਾ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਇੱਥੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ