ਮਾਮਲਾ ਜੂਏ ’ਚ ਪੁਲਸ ਦੀ ਰੇਡ ਦਾ : ਜਾਨ ਤੋਂ ਮਾਰਨ ਲਈ ਚਲਾਈਆਂ ਅੰਨੇਵਾਹ ਗੋਲੀਆਂ

Thursday, Mar 18, 2021 - 06:15 PM (IST)

ਮਾਮਲਾ ਜੂਏ ’ਚ ਪੁਲਸ ਦੀ ਰੇਡ ਦਾ : ਜਾਨ ਤੋਂ ਮਾਰਨ ਲਈ ਚਲਾਈਆਂ ਅੰਨੇਵਾਹ ਗੋਲੀਆਂ

ਅੰਮ੍ਰਿਤਸਰ (ਸੰਜੀਵ) - ਜਾਨ ਤੋਂ ਮਾਰ ਦੇਣ ਦੀ ਨਿਯਤ ਨਾਲ ਕੁੜੀ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਥਾਣਾ ਸਕਦੀ ਦੀ ਪੁਲਸ ਨੇ ਪੱਪੂ ਮੱਛੀ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਜ਼ਖ਼ਮੀ ਹੋਣ ਦੇ ਬਾਵਜੂਦ ਬਾਦਲ ਸਭਰਵਾਲ ਨੇ ਪੁਲਸ ਨੂੰ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਨ੍ਹਾਂ ਦੇ ਇਲਾਕੇ ’ਚ ਚੱਲ ਰਹੇ ਜੂਏ ਦੇ ਖ਼ਿਲਾਫ਼ ਪੁਲਸ ਨੇ ਛਾਪਾਮਾਰੀ ਕੀਤੀ ਸੀ। ਇਸ ਤੋਂ ਬਾਅਦ ਪੱਪੂ ਮੱਛੀ ਵਾਲੇ ਦੀ ਉਸ ਨਾਲ ਬਹਿਸ ਹੋ ਗਈ ਸੀ।

ਉਸ ਨੇ ਦੱਸਿਆ ਕਿ ਉਸ ਦਾ ਦੋਸ਼ ਇਹ ਸੀ ਕਿ ਜੂਏ ’ਤੇ ਪੁਲਸ ਦੀ ਰੇਡ ਉਸ ਨੇ ਮਰਵਾਈ ਸੀ। ਉਸ ਨੇ ਕਿਹਾ ਕਿ ਬੀਤੀ ਰਾਤ ਉਹ ਆਪਣੀ ਕੁੜੀ ਨਾਲ ਮੁਹੱਲੇ ਦੇ ਕਰਿਆਨਾ ਸਟੋਰ ’ਤੇ ਸਾਮਾਨ ਲੈਣ ਗਿਆ ਸੀ। ਵਾਪਸ ਆਉਂਦੇ ਸਮੇਂ 2 ਨਕਾਬਪੋਸ਼ ਬਾਇਕ ਸਵਾਰਾਂ ਨੇ ਉਸ ’ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਉਸ ਦੀ ਲੱਤ ’ਤੇ ਜਾ ਲੱਗੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੇ ਆਪਣੀ ਭੈਣ ਸਣੇ ਉਸ ਥਾਂ ਤੋਂ ਭੱਜ ਕੇ ਆਪਣੀ ਦੋਵਾਂ ਦੀ ਜਾਨ ਬਚਾਈ। ਇਸ ਤੋਂ ਉਸ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈਹਸਪਤਾਲ ਦਾਖ਼ਲ ਕਰਵਾਇਆ ਗਿਆ।  


author

rajwinder kaur

Content Editor

Related News