ਖੇਤਾਂ 'ਚ ਜੂਆ ਖੇਡਦੇ ਜੁਆਰੀਏ ਚੜ੍ਹੇ ਪੁਲਸ ਅੜਿੱਕੇ

Monday, Dec 09, 2024 - 01:37 PM (IST)

ਖੇਤਾਂ 'ਚ ਜੂਆ ਖੇਡਦੇ ਜੁਆਰੀਏ ਚੜ੍ਹੇ ਪੁਲਸ ਅੜਿੱਕੇ

ਭਵਾਨੀਗੜ੍ਹ (ਕਾਂਸਲ/ਵਿਕਾਸ): ਸਥਾਨਕ ਪੁਲਸ ਵੱਲੋਂ ਇਕ ਖੇਤ ’ਚੋਂ 4 ਵਿਅਕਤੀਆਂ ਨੂੰ ਜੂਆ ਖੇਡਦੇ ਤਾਸ਼ ਤੇ ਨਗਦੀ ਸਮੇਤ ਰੰਗੀ ਹੱਥੀ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਰਾਮਪੁਰਾ ਰੋਡ ਭਵਾਨੀਗੜ੍ਹ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਖੇਤ ’ਚ ਮੋਟਰ ਵਾਲੇ ਕਮਰੇ ਨੇੜੇ ਕੁਝ ਵਿਅਕਤੀ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਸੂਚਨਾ ਦੇ ਅਧਾਰ ’ਤੇ ਪੁਲਸ ਪਾਰਟੀ ਨੇ ਉਕਤ ਜਗ੍ਹਾਂ ’ਤੇ ਰੇਡ ਕਰਕੇ ਚਾਰ ਵਿਅਕਤੀਆਂ ਦੀਪਕ ਕੁਮਾਰ, ਰਣਜੀਤ ਕੁਮਰਾ, ਜਸਵੰਤ ਸਿੰਘ ਤੇ ਗੁਰਸ਼ਰਨ ਸਿੰਘ ਸਾਰੇ ਵਾਸੀਅਨ ਭਵਾਨੀਗੜ੍ਹ ਨੂੰ ਤਾਸ਼ ਤੇ 18600/- ਰੁਪਏ ਦੀ ਨਗਦੀ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁੱਧ ਗੈਂਬਲਿੰਗ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News