ਓਲੰਪੀਅਨ ਮਨਪ੍ਰੀਤ ਸਿੰਘ ਦਾ ਗਾਖਲ ਗਰੁੱਪ ਕਰੇਗਾ ਸੋਨ ਤਮਗੇ ਨਾਲ ਸਨਮਾਨ
Friday, Oct 27, 2023 - 07:33 PM (IST)
ਜਲੰਧਰ (ਵਰਿਆਣਾ) : ਸ਼ਹਿਰ ਜਲੰਧਰ ਦੇ ਬਰਲਟਨ ਪਾਰਕ ਵਿਚ ਸੁਰਜੀਤ ਹਾਕੀ ਸੋਸਾਇਟੀ ਜਲੰਧਰ ਵਲੋਂ ਸੀ. ਈ. ਓ. ਇਕਬਾਲ ਸਿੰਘ ਸੰਧੂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਦੀ ਅਗਵਾਈ 'ਚ ਕਰਵਾਏ ਜਾ ਰਹੇ 40ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਗਾਖਲ ਗਰੁੱਪ ਤੇ ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ) ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਓਲੰਪੀਅਨ ਮਨਪ੍ਰੀਤ ਸਿੰਘ ਦਾ ਸ. ਨਸੀਬ ਸਿੰਘ ਗਾਖਲ ਤੇ ਮਾਤਾ ਗੁਰਦੇਵ ਕੌਰ ਦੀ ਯਾਦ ਵਿਚ ਸੋਨ ਤਮਗੇ ਨਾਲ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਤੋਂ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫਰਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਓਲੰਪੀਅਨ ਮਨਪ੍ਰੀਤ ਸਿੰਘ ਪੰਜਾਬ ਦਾ ਹੀ ਨਹੀਂ, ਸਮੁੱਚੇ ਦੇਸ਼ ਦਾ ਮਾਣ ਹੈ, ਜਿਸ ਨੇ ਭਾਰਤ ਦੀ ਝੋਲੀ ਵਿਚ 40 ਸਾਲ ਦੇ ਸੋਕੇ ਨੂੰ ਖਤਮ ਕਰਦਿਆਂ ਤਮਗਾ ਪੁਆਇਆ ਤੇ ਹੁਣ ਏਸ਼ੀਆ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ। ਉਨ੍ਹਾਂ ਕਿਹਾ ਕਿ ਗਾਖਲ ਗਰੁੱਪ ਦਾ ਮੁੱਖ ਟੀਚਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਤੇ ਵਿੱਦਿਆ ਨਾਲ ਜੋੜਨਾ ਹੈ, ਜਿਸ ਕਾਰਨ ਹਮੇਸ਼ਾ ਦੀ ਤਰ੍ਹਾਂ ਇਸ ਹਾਕੀ ਟੂਰਨਾਮੈਂਟ ਦਾ ਪਹਿਲਾ ਇਨਾਮ 5 ਲੱਖ 50 ਹਜ਼ਾਰ ਰੁਪਏ ਵੀ ਗਾਖਲ ਗਰੁੱਪ ਤੇ ਗਾਖਲ ਪਰਿਵਾਰ ਵਲੋਂ ਦਿੱਤਾ ਜਾ ਰਿਹਾ ਹੈ ਤੇ ਅੱਗੇ ਵੀ ਦਿੱਤਾ ਜਾਂਦਾ ਰਹੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8