ਚੰਡੀਗੜ੍ਹ 'ਚ G-20 ਦੀ ਮੀਟਿੰਗ ਅੱਜ ਤੋਂ, ਪੁੱਜੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ
Wednesday, Mar 29, 2023 - 10:20 AM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਜੀ-20 ਦੇਸ਼ਾਂ ਦੇ ਖੇਤੀਬਾੜੀ ਕਾਰਜ ਸਮੂਹ (ਏ. ਡਬਲਯੂ. ਜੀ.) ਦੀ ਦੂਜੀ ਖੇਤੀਬਾੜੀ ਪ੍ਰਤੀਨਿਧੀ ਬੈਠਕ 29 ਤੋਂ 31 ਮਾਰਚ 2023 ਤੱਕ ਚੰਡੀਗੜ੍ਹ 'ਚ ਹੋਣ ਜਾ ਰਹੀ ਹੈ। ਹੁਣ ਤੱਕ ਦੀ ਸੂਚਨਾ ਮੁਤਾਬਕ 84 ਪ੍ਰਤੀਨਿਧੀਆਂ ਨੇ ਪ੍ਰੋਗਰਾਮ 'ਚ ਪਹੁੰਚਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ : CM ਮਾਨ ਨਾਲ ਅੱਜ ਮੁਲਾਕਾਤ ਕਰਨਗੇ ਹਿਮਾਚਲ ਦੇ ਮੁੱਖ ਮੰਤਰੀ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਸਮਾਰੋਹ ਬਾਰੇ ਬੋਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਸੁਤੰਤਰ ਚਰਾਜ) ਰਿਤੇਸ਼ ਨੇ ਕਿਹਾ ਕਿ ਏ. ਡਬਲਯੂ. ਜੀ. ਦੀ ਦੂਜੀ ਐਗਰੀਕਲਚਰਲ ਡਿਪਟੀਜ਼ ਮੀਟਿੰਗ ਦੇਸ਼ਾਂ ਲਈ ਇਕੱਠੇ ਆਉਣ ਅਤੇ ਟਿਕਾਊ ਖੇਤੀਬਾੜੀ, ਖ਼ੁਰਾਕ ਸੁਰੱਖਿਆ ਅਤੇ ਪੋਸ਼ਣ ਯਕੀਨੀ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਅਸੀਂ ਚੰਡੀਗੜ੍ਹ 'ਚ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਫ਼ਲਦਾਇਕ ਵਿਚਾਰ-ਵਟਾਂਦਰੇ ਦੀ ਉਮੀਦ ਕਰਦੇ ਹਾਂ।
ਇਹ ਵੀ ਪੜ੍ਹੋ : ਵਿਸਾਖੀ ਲਿਸਟ 'ਚ ਸ਼ਾਮਲ ਹੋਇਆ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ, ਆਖ਼ਰੀ ਫ਼ੈਸਲਾ CM ਦਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ