ਜੀ. ਆਰ. ਪੀ. ਦੀ ਪੁਲਸ ਨੂੰ ਮਿਲੇ 4 ਲਾਵਾਰਿਸ ਬੱਚੇ, ਲੁਧਿਆਣਾ ਤੋਂ ਭੱਜ ਕੇ ਪਹੁੰਚੇ ਸੀ ਸਿਟੀ ਸਟੇਸ਼ਨ

Wednesday, Sep 04, 2024 - 06:20 AM (IST)

ਜੀ. ਆਰ. ਪੀ. ਦੀ ਪੁਲਸ ਨੂੰ ਮਿਲੇ 4 ਲਾਵਾਰਿਸ ਬੱਚੇ, ਲੁਧਿਆਣਾ ਤੋਂ ਭੱਜ ਕੇ ਪਹੁੰਚੇ ਸੀ ਸਿਟੀ ਸਟੇਸ਼ਨ

ਜਲੰਧਰ (ਪੁਨੀਤ) : ਸਿਟੀ ਸਟੇਸ਼ਨ ’ਤੇ ਜੀ. ਆਰ. ਪੀ. ਥਾਣੇ ਦੀ ਪੁਲਸ ਨੂੰ ਲਾਵਾਰਿਸ ਹਾਲਾਤ ਵਿਚ 4 ਨਾਬਾਲਗ ਬੱਚੇ ਮਿਲੇ, ਜਿਹੜੇ ਕਿ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਗਏ ਹਨ। ਉਕਤ ਬੱਚੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਜਲੰਧਰ ਪਹੁੰਚ ਗਏ ਸਨ।

ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਪਛਾਣ ਪ੍ਰਿੰਸ (10) ਪੁੱਤਰ ਦੀਨਾਨਾਥ, ਗੋਲੂ ਕੁਮਾਰ (12) ਪੁੱਤਰ ਮਨੋਜ ਯਾਦਵ, ਰਾਜ (9) ਪੁੱਤਰ ਸ਼ਿਵਾ ਸ਼ਰਮਾ ਅਤੇ ਜਾਵੇਦ (13) ਪੁੱਤਰ ਮੁਹੰਮਦ ਇਰਫਾਨ ਵਜੋਂ ਹੋਈ ਹੈ। ਸਾਰੇ ਨਾਬਾਲਗ ਪ੍ਰਕਾਸ਼ ਦਾ ਵਿਹੜਾ, ਛੋਟੀ ਢੰਡਾਰੀ ਕਲਾਂ, ਨਜ਼ਦੀਕ ਸ਼ਨੀ ਮੰਦਰ ਲੁਧਿਆਣਾ ਦੇ ਇਕ ਹੀ ਸਕੂਲ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਹਨ।

ਭਿੰਡਰ ਨੇ ਦੱਸਿਆ ਕਿ ਬੀਤੀ ਦੇਰ ਰਾਤ 2 ਵਜੇ ਦੇ ਲਗਭਗ ਬੱਚਿਆਂ ਨੂੰ ਇਕੱਲੇ ਦੇਖ ਕੇ ਜੀ. ਆਰ. ਪੀ. ਦੇ ਸਟੇਸ਼ਨ ’ਤੇ ਤਾਇਨਾਤ ਕਰਮਚਾਰੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਬੱਚਿਆਂ ਨੂੰ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ’ਤੇ ਪੁਲਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਫੋਨ ਨੰਬਰ ਆਦਿ ਮੰਗਿਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਬਾਰੇ ਪਤਾ ਲੱਗਾ ਅਤੇ ਵਾਰਿਸਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਜਲੰਧਰ ਬੁਲਾਇਆ ਗਿਆ। ਪਰਿਵਾਰਕ ਮੈਂਬਰਾਂ ਨੂੰ ਬੱਚੇ ਸੌਂਪ ਦਿੱਤੇ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News