ਜੀ. ਐੱਨ. ਡੀ. ਐੱਚ. ਮੁਫਤ ’ਚ ਵੰਡ ਰਿਹੈ ਭਿਆਨਕ ਬੀਮਾਰੀਆਂ

Tuesday, Jun 12, 2018 - 06:22 AM (IST)

ਜੀ. ਐੱਨ. ਡੀ. ਐੱਚ. ਮੁਫਤ ’ਚ ਵੰਡ ਰਿਹੈ ਭਿਆਨਕ ਬੀਮਾਰੀਆਂ

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਕੰਪਲੈਕਸ ਵਿਚ ਡੇਂਗੂ ਅਤੇ ਮਲੇਰੀਆ ਮੁਫਤ ਵਿਚ ਵੰਡਿਆ ਜਾ ਰਿਹਾ ਹੈ। ਹਸਪਤਾਲ ਦੇ ਆਲੇ-ਦੁਆਲੇ ਖਡ਼੍ਹਾ ਪਾਣੀ ਭਿਆਨਕ ਬੀਮਾਰੀਆਂ ਨੂੰ ਸੱਦੇ ਦੇ ਰਿਹਾ ਹੈ।  ਸਿਹਤ ਵਿਭਾਗ ਦੀ ਟੀਮ ਨੇ ਅੱਜ ਹਸਪਤਾਲ ਦਾ ਦੌਰਾ ਕਰ ਕੇ ਜਿਥੇ ਅਧਿਕਾਰੀਆਂ ਨੂੰ ਪਾਣੀ  ਸਬੰਧੀ ਸਪੱਸ਼ਟੀਕਰਨ ਮੰਗਿਆ ਉਥੇ ਹੀ ਹਸਪਤਾਲ ਵਿਚ ਮੱਛਰ ਮਾਰ ਦਵਾਈ ਦਾ ਛਿਡ਼ਕਾਅ ਕਰਵਾਇਆ ਗਿਆ।  
 ®ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਗੁਰੂ ਨਗਰੀ ਵਿਚ ਹੋਈ ਮੀਂਹ ਦੇ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ ਵਿਚ ਪਾਣੀ ਜਮ੍ਹਾ ਹੋ ਗਿਆ। ਨਿਕਾਸੀ ਦਾ ਪ੍ਰਬੰਧ ਨਾ ਹੋਣ ਦੀ ਵਜ੍ਹਾ ਨਾਲ ਇਹ ਪਾਣੀ ਅੱਜ ਵੀ ਉਥੇ ਹੀ ਖਡ਼੍ਹਾ ਹੈ। ਪਾਣੀ ਵਿਚ ਮੱਛਰ ਦਾ ਲਾਰਵਾ ਪੈਦਾ ਹੋ ਲਗ ਪਿਆ ਹੈ। ਇਹੀ ਲਾਰਵਾ ਵਿਕਸਤ ਹੋ ਕੇ ਡੇਂਗੂ ਅਤੇ ਮਲੇਰੀਆ ਵਰਗੇ ਖਤਰਨਾਕ ਰੋਗਾਂ ਦਾ ਕਾਰਨ ਬਣੇਗਾ। ਜਗ ਬਾਣੀ ਨੇ ਇਸ ਸਬੰਧ ਵਿਚ ਖਬਰ ਪ੍ਰਕਾਸ਼ਿਤ ਕੀਤੀ ਸੀ।  ਇਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਹਰਕਤ ਵਿਚ ਆਈ ਅਤੇ ਸੋਮਵਾਰ ਨੂੰ ਗੁਰੁੂ ਨਾਨਕ ਦੇਵ ਹਸਪਤਾਲ ਪਹੁੰਚੀ। ਜ਼ਿਲਾ ਮਲੇਰੀਆ ਅਧਿਕਾਰੀ ਡਾ.ਮਦਨ ਮੋਹਨ ਨੇ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਹਸਪਤਾਲ ਵਿਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਹਸਪਤਾਲ ਕੰਪਲੈਕਸ ਵਿਚ ਪਾਣੀ ਨਾ ਜਮ੍ਹਾ ਹੋਵੇ,  ਇਸ ਲਈ ਪ੍ਰਬੰਧ ਕੀਤੇ ਜਾਣ।  ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਉਹ ਆਪਣੇ -ਆਪ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨਾ ਚਾਹੁੰਦੇ ਹਨ ਤੇ ਫੰਡ ਨਾ ਹੋਣ ਦੀ ਵਜ੍ਹਾ ਨਾਲ ਅਜਿਹਾ ਹੋ ਨਹੀਂ ਰਿਹਾ। ਹਾਲਾਂ ਕਿ ਹਸਪਤਾਲ ਵਿਚ ਮਰੀਜ਼ਾਂ  ਦੇ ਟੈਸਟਾਂ ਅਤੇ ਇਲਾਜ ਬਾਅਦ ਜੋ ਰਾਸ਼ੀ ਯੂਜ਼ਰ ਚਾਰਜਿਜ਼ ਰੂਪ ਵਿਚ ਪ੍ਰਾਪਤ ਹੁੰਦੀ ਹੈ, ਉਹ ਸਰਕਾਰ ਦੇ ਖਾਤੇ ਵਿਚ ਜਮ੍ਹਾ ਕਰਵਾਉਣੀ ਪੈਂਦੀ ਹੈ। ਫਿਰ ਛੋਟੇ-ਮੋਟੇ ਕੰਮਾਂ ਲਈ ਸਰਕਾਰ ਵਲੋਂ ਪੈਸਿਆਂ ਦੀ ਮੰਗ ਕਰਦੇ ਹਨ ਤੇ ਪੈਸਾ ਨਹੀਂ ਮਿਲਦਾ।  ਇਹੀ ਵਜ੍ਹਾ ਹੈ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕਰ ਪਾ ਰਹੇ। ਸਿਵਲ ਹਸਪਤਾਲ ਵਿਚ ਯੂਜ਼ਰ ਚਾਰਜਿਜ਼ ਦੀ ਪ੍ਰਾਪਤ ਹੋਣ ਵਾਲੀ ਰਾਸ਼ੀ ਹਸਪਤਾਲ ਪ੍ਰਸ਼ਾਸਨ ਆਪਣੇ ਪੱਧਰ ’ਤੇ ਖਰਚ ਕਰ ਸਕਦਾ ਹੈ। ਜੇਕਰ ਅਜਿਹੀ ਵਿਵਸਥਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੋ ਜਾਵੇ ਤਾਂ ਅਸੀ ਸਾਰੀਆਂ ਖਾਮੀਆਂ ਦੂਰ ਕਰ ਦੇਵਾਂਗੇ। 
ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਨੂੰ ਕਹਿ ਕੇ ਪਾਣੀ ਕਢਵਾ ਦੇਣਗੇ। ਜ਼ਿਲਾ ਮਲੇਰੀਆ ਅਧਿਕਾਰੀ ਡਾ. ਮਦਨ ਮੋਹਨ ਨੇ ਕਿਹਾ ਕਿ ਇਸ ਵਾਰ ਗੁਰੂ ਨਗਰੀ ਵਿਚ ਡੇਂਗੂ ਦਾ ਇਕ ਵੀ ਕੇਸ ਰਿਪੋਰਟ ਨਹੀਂ ਹੋਣ ਦਿੱਤਾ ਜਾਵੇਗਾ। ਜਿਨ੍ਹਾਂ ਸਥਾਨਾਂ ’ਤੇ ਹਰ ਸਾਲ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ, ਉਥੇ ਮੱਛਰਮਾਰ ਦਵਾਈ ਦਾ ਛਿਡ਼ਕਾਅ ਕੀਤਾ ਜਾ ਰਿਹਾ ਹੈ।  ਇਨ੍ਹਾਂ ਵਿਚ ਜਹਾਜ਼ਗਡ਼੍ਹ ਮਾਰਕੀਟ, ਰੇਲਵੇ ਸਟੇਸ਼ਨ, ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਸ਼ਾਮਿਲ ਹੈ, ਜਿਥੇ ਮੀਂਹ ਦਾ ਪਾਣੀ ਖੜ੍ਹਾ ਰਹਿਣ ਦੀ ਵਜ੍ਹਾ ਨਾਲ ਮੱਛਰ ਪੈਦਾ ਹੁੰਦਾ ਹੈ।
 


Related News