funny video : ਖਤਮ ਹੋਇਆ ਰਾਮ ਰਹੀਮ ਦਾ ਇੰਤਜ਼ਾਰ, ਜੇਲ ''ਚ ਮਿਲੀ ਹਨੀਪ੍ਰੀਤ
Wednesday, Sep 20, 2017 - 08:08 AM (IST)
ਨਵੀਂ ਦਿੱਲੀ — ਸਾਧਵੀਆਂ ਨਾਲ ਰੇਪ ਦੇ ਕੇਸ ਮਾਮਲੇ 'ਚ ਬੰਦ ਰਾਮ ਰਹੀਮ ਨੂੰ ਭਾਵੇਂ ਹਨੀਪ੍ਰੀਤ ਦਾ ਇੰਤਜ਼ਾਰ ਹੋਵੇ ਪਰ ਸੋਸ਼ਲ ਮੀਡੀਆ ਉਨ੍ਹਾਂ ਨੂੰ ਮਿਲਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ। ਹੁਣੇ ਜਿਹੇ ਬਣੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰਾਮ ਰਹੀਮ ਨੂੰ ਭੁੱਖ ਨਹੀਂ ਲੱਗ ਰਹੀ ਉਹ ਸਿਰਫ ਹਨੀ-ਹਨੀ ਹੀ ਕਰ ਰਿਹਾ ਹੈ। ਇਸ ਦੌਰਾਨ ਅਚਾਨਕ ਹਨੀਪ੍ਰੀਤ ਆ ਜਾਂਦੀ ਹੈ ਅਤੇ ਰਾਮ ਰਹੀਮ ਨੂੰ ਪੁਰਾਣੇ ਦਿਨ ਯਾਦ ਆਉਂਦੇ ਹਨ। ਹਨੀਪ੍ਰੀਤ ਉਸਨੂੰ ਟੋਕਦੀ ਹੈ ਅਤੇ ਖਰੀਆਂ-ਖਰੀਆਂ ਸੁਣਾਉਂਦੀ ਹੈ। ਹਨੀਪ੍ਰੀਤ ਹੀ ਰੱਬ ਦਾ ਨਾਂ ਲੈਣ ਦੀ ਸਲਾਹ ਦਿੰਦੀ ਹੈ। ਇਹ ਵੀਡੀਓ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਇਸ ਵੀਡੀਓ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਫਰਜ਼ੀ ਬਾਬਿਆਂ ਦੇ ਖਿਲਾਫ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਬਣਾਈ ਗਈ ਹੈ।