ਈਦ ਸਬੰਧੀ ਪੰਜਾਬ ''ਚ ਹਾਈ ਅਲਰਟ , ਪੁਲਸ ਤਾਇਨਾਤ
Friday, Jun 15, 2018 - 07:08 AM (IST)

ਬਠਿੰਡਾ (ਵਰਮਾ) - ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਕਾਰਵਾਈ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਖੂਫੀਆ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਨੂੰ ਹਾਈ ਅਲਰਟ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਸਾਰੀਆਂ ਈਦਗਾਹ ਤੇ ਮਸਜਿਦਾਂ 'ਤੇ ਪੁਲਸ ਤੇ ਕਮਾਂਡੋਜ਼ ਦੀ ਤਾਇਨਾਤੀ ਕੀਤੀ ਗਈ। ਵੀਰਵਾਰ ਨੂੰ ਅਚਾਨਕ ਪੁਲਸ ਹਰਕਤ ਵਿਚ ਆਈ, ਇਥੋਂ ਤੱਕ ਕਿ ਐੱਸ. ਐੱਸ. ਪੀ. ਬਠਿੰਡਾ ਸ਼ਹਿਰ ਨੇ ਦੌਰਾ ਕਰ ਕੇ ਸਾਰੀਆਂ ਈਦਗਾਹਾਂ ਤੇ ਮਸਜਿਦਾਂ ਦਾ ਜਾਇਜ਼ਾ ਲਿਆ ਅਤੇ ਉਥੇ ਕਮਾਂਡੋ ਤੇ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਖੁਫੀਆ ਤੰਤਰ ਨੇ ਅਗਾਹ ਕੀਤਾ ਕਿ ਈਦ ਦੇ ਮੌਕੇ ਅੱਤਵਾਦੀ ਪੰਜਾਬ ਵਿਚ ਕੋਈ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿਚ ਹਨ। ਇਥੋਂ ਤੱਕ ਕਿ 4-5 ਅੱਤਵਾਦੀ ਪੰਜਾਬ ਵਿਚ ਜੰਮੂ-ਕਸ਼ਮੀਰ ਦੇ ਰਸਤੇ ਘੁਸਪੈਠ ਕਰ ਚੁੱਕੇ ਹਨ।