ਪੁਲਸ ਵੱਲੋਂ ਭਗੌੜਾ ਕਾਬੂ
Thursday, Mar 15, 2018 - 02:07 AM (IST)

ਬਟਾਲਾ/ਸ੍ਰੀ ਹਰਗੋਬਿੰਦਪੁਰ, (ਬੇਰੀ, ਬਾਬਾ, ਬੱਬੂ)- ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਵੱਲੋਂ ਇਕ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸਰਵਣ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਇਤਲਾਹ 'ਤੇ ਇਕ ਭਗੌੜਾ ਕਾਬੂ ਕੀਤਾ। ਉਕਤ ਦੋਸ਼ੀ ਰਣਜੀਤ ਸਿੰਘ ਪੁੱਤਰ ਪਿਆਰ ਸਿੰਘ ਵਾਸੀ ਜੋਪੇ (ਥਾਣਾ ਬਿਆਸ) ਨੂੰ ਮਾਣਯੋਗ ਅਦਾਲਤ ਵੱਲੋਂ ਮੁਕੱਦਮਾ ਨੰ. 26/11 ਧਾਰਾ 498-ਏ, 406, 506 ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ।