ਫੈਕਟਰੀ ''ਚੋਂ ਐੱਲ. ਸੀ. ਡੀ ਤੇ ਨਕਦੀ ਚੋਰੀ

Saturday, Mar 31, 2018 - 06:35 AM (IST)

ਫੈਕਟਰੀ ''ਚੋਂ ਐੱਲ. ਸੀ. ਡੀ ਤੇ ਨਕਦੀ ਚੋਰੀ

ਤਰਨਤਾਰਨ,(ਰਾਜੂ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਫੈਕਟਰੀ 'ਚੋਂ ਚੋਰੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਚੱਕ ਮਹਿਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦੀ ਫਤਿਆਬਾਦ ਫੈਕਟਰੀ 'ਚੋਂ ਜੋਬਨਜੀਤ ਸਿੰਘ ਤੇ ਗੁਲਾਬ ਸਿੰਘ ਵਾਸੀ ਖਵਾਸਪੁਰ ਇਕ ਐੱਲ. ਸੀ. ਡੀ. ਤੇ 20 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਜਾਂਚ ਅਫਸਰ ਨੇ ਉਕਤ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਅਮਲ 'ਚ ਲਿਆਂਦੀ ਹੈ।


Related News