ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ ਲੱਗੇਗਾ 'ਸੰਡੇ ਬਾਜ਼ਾਰ', ਜਾਣੋ ਕਿਉਂ
Monday, Dec 25, 2023 - 12:18 PM (IST)
ਜਲੰਧਰ (ਵਰੁਣ)- ਐਤਵਾਰ ਸਵੇਰੇ ਸੰਡੇ ਬਾਜ਼ਾਰ ਲੱਗਣ ਦੌਰਾਨ ਪੁਲਸ ਦੀਆਂ ਗੱਡੀਆਂ ਭਗਵਾਨ ਵਾਲਮੀਕਿ ਚੌਂਕ ’ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਪੁਲਸ ਨੇ ਅਨਾਊਂਸਮੈਂਟ ਕਰਵਾ ਕੇ ਸੰਡੇ ਬਾਜ਼ਾਰ ਨੂੰ ਪਿੱਛੇ ਹਟਵਾਇਆ ਅਤੇ ਬਾਅਦ ’ਚ ਅਨਾਊਂਸਮੈਂਟ ਕਰਕੇ ਚਿਤਾਵਨੀ ਵੀ ਦਿੱਤੀ ਕਿ ਜੇ ਕੋਈ ਵੀ ਰੇਹੜੀ ਜਾਂ ਫੜ੍ਹੀ ਸੜਕ/ਫੁੱਟਪਾਥ ’ਤੇ ਆਈ ਤਾਂ ਉਸ ਨੂੰ 20,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ 'ਸੰਡੇ ਬਾਜ਼ਾਰ' ਲਗਾਉਣ ਦੇ ਹੁਕਮ ਵੀ ਦਿੱਤੇ।
ਪੁਲਸ ਕਮਿਸ਼ਨਰ ਸਮੇਤ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਲਗਾਤਾਰ 10 ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਕਲੀਨ ਕਰਵਾਉਣ ’ਚ ਲੱਗੇ ਹਨ। ਇਸ ਦਾ ਅਸਰ ਵੀ ਸ਼ਹਿਰ ਦੇ ਲੋਕਾਂ ਨੂੰ ਵਿਖਾਈ ਦੇ ਰਿਹਾ ਹੈ। ਟ੍ਰੈਫਿਕ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਜੇਲ੍ਹ ਚੌਂਕ ’ਤੇ ਸੀ, ਕਿਉਂਕਿ ਇਨ੍ਹਾਂ ਰਸਤਿਆਂ ’ਚ ਸਿਵਲ ਹਸਪਤਾਲ, ਫਾਇਰ ਬ੍ਰਿਗੇਡ ਵਿਭਾਗ ਅਤੇ ਵੱਡੇ ਬਾਜ਼ਾਰ ਹਨ। ਐਤਵਾਰ ਨੂੰ ਇਨ੍ਹਾਂ ਸੜਕਾਂ ਤੋਂ ਪੈਦਲ ਨਿਕਲਣਾ ਮੁਸ਼ਕਿਲ ਰਹਿੰਦਾ ਹੈ। ਹਾਲਾਂਕਿ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਹਟਾਉਣ ਦਾ ਕੰਮ ਸ਼ਹਿਰ ਭਰ ’ਚ ਕੀਤਾ ਜਾ ਰਿਹਾ ਹੈ ਪਰ ਸੰਡੇ ਬਾਜ਼ਾਰ ’ਤੇ ਪੁਲਸ ਦੀ ਤਿੱਖੀ ਨਜ਼ਰ ਸੀ।
ਇਹ ਵੀ ਪੜ੍ਹੋ : ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ
ਐਤਵਾਰ ਨੂੰ ਸੰਡੇ ਬਾਜ਼ਾਰ ’ਚ ਪਹਿਲਾਂ ਤੋਂ ਸਿਰਫ਼ 20 ਫ਼ੀਸਦੀ ਹੀ ਰੇਹੜੀਆਂ ਅਤੇ ਫੜ੍ਹੀਆਂ ਲੱਗੀਆਂ, ਜੇ ਕਿਸੇ ਦੀਆਂ 3 ਫੜ੍ਹੀਆਂ ਲੱਗਦੀਆਂ ਸਨ ਤਾਂ ਉਸ ਦੀ ਇਕ ਲੱਗਣ ਦੀ ਇਜਾਜ਼ਤ ਦਿੱਤੀ ਗਈ। ਜ਼ਿਆਦਾਤਰ ਫੜ੍ਹੀਆਂ ਬਾਜ਼ਾਰ ਦੇ ਅੰਦਰ ਜਾ ਚੁੱਕੀਆਂ ਸਨ। ਨੋ ਟਾਲਰੈਂਸ ਰੋਡ ’ਤੇ ਕੋਈ ਵੀ ਰੇਹੜੀ ਜਾਂ ਫਿਰ ਫੜ੍ਹੀ ਨਹੀਂ ਸੀ। ਰਾਹ ਖੁੱਲ੍ਹਾ ਹੋਣ ਕਾਰਨ ਐਤਵਾਰ ਨੂੰ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਜੇਲ੍ਹ ਚੌਂਕ ਅਤੇ ਭਗਵਾਨ ਵਾਲਮੀਕਿ ਚੌਂਕ ਤੋਂ ਲੈ ਕੇ ਡਾ. ਅੰਬੇਡਕਰ ਚੌਂਕ ਤੱਕ ਦੀਆਂ ਸੜਕਾਂ ’ਤੇ ਟ੍ਰੈਫਿਕ ਸਮੂਥ ਚੱਲਦਾ ਰਿਹਾ। ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਦੋਬਾਰਾ ਤੋਂ ਸ਼ਹਿਰ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿੱਥੇ-ਜਿੱਥੇ ਕਬਜ਼ੇ ਮਿਲੇ ਉਨ੍ਹਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਵਿਧਾਇਕ ਸ਼ੀਤਲ ਅੰਗੂਰਾਲ ਦੀ ਗੱਡੀ 'ਤੇ ਹੋਇਆ ਹਮਲਾ, ਵਾਲ-ਵਾਲ ਬੱਚਿਆ ਪਰਿਵਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।