ਪੰਜਾਬ ਰਿਜ਼ਲਟ Live : ਗੁਰੂ ਹਰਸਹਾਏ ਤੋਂ 'ਆਪ' ਦੇ ਫੌਜਾ ਸਿੰਘ ਜੇਤੂ

Thursday, Mar 10, 2022 - 03:49 PM (IST)

ਫਾਜ਼ਿਲਕਾ : ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਫਾਈਨਲ ਨਤੀਜਿਆਂ 'ਚ ਹਲਕਾ ਗੁਰੂ ਹਰਸਹਾਏ 'ਚ 'ਆਪ' ਉਮੀਦਵਾਰ ਫੌਜਾ ਸਿੰਘ 67769 ਵੋਟਾਂ ਲੈ ਕੇ ਚੋਣ ਜਿੱਤ ਚੁੱਕੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ 57497 ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ। ਕਾਂਗਰਸ ਉਮੀਦਵਾਰ ਵਿਜੇ ਕੁਮਾਰ 5550 ਤੇ ਭਾਜਪਾ ਦੇ ਗੁਰਪਰਵੇਜ਼ ਸਿੰਘ 3958 ਵੋਟਾਂ ਹੀ ਹਾਸਲ ਕਰ ਸਕੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਫਿਰੋਜ਼ਪੁਰ ਦਿਹਾਤੀ ਤੋਂ 'ਆਪ' ਉਮੀਦਵਾਰ ਰਜਨੀਸ਼ ਦਹੀਆ ਦੀ ਵੱਡੀ ਜਿੱਤ

ਪਿਛਲੀਆਂ 5 ਵਿਧਾਨ ਸਭਾ ਚੋਣਾਂ 'ਚ 4 ਵਾਰ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਕਾਂਗਰਸ ਵੱਲੋਂ ਚੋਣ ਲੜਦਿਆਂ ਗੁਰਮੀਤ ਸਿੰਘ ਸੋਢੀ ਨੇ ਲਗਾਤਾਰ 4 ਵਾਰ ਚੋਣ ਜਿੱਤੀ ਪਰ ਇਸ ਵਾਰ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਫਿਰੋਜ਼ਪੁਰ ਸ਼ਹਿਰੀ ਤੋਂ ਭਾਜਪਾ ਵੱਲੋਂ ਚੋਣ ਲੜੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਤੋਂ ਮਾਲਵਿਕਾ ਸੂਦ ਹਾਰੀ, 'ਆਪ' ਉਮੀਦਵਾਰ ਡਾ. ਅਮਨਦੀਪ ਨੇ ਮਾਰੀ ਬਾਜ਼ੀ

2022 ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਦੇਵ ਸਿੰਘ ਨੋਨੀ ਮਾਨ ਮੁੜ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। 'ਆਪ' ਵੱਲੋਂ ਫੌਜਾ ਸਿੰਘ ਸਰਾਰੀ, ਕਾਂਗਰਸ ਵੱਲੋਂ ਵਿਜੇ ਕੁਮਾਰ, ਸੰਯੁਕਤ ਸਮਾਜ ਮੋਰਚਾ ਵੱਲੋਂ ਮੇਜਰ ਸਿੰਘ ਰੰਧਾਵਾ ਅਤੇ ਭਾਜਪਾ ਵੱਲੋਂ ਗੁਰਪਰਵੇਜ਼ ਸਿੰਘ ਸੰਧੂ ਚੋਣ ਮੈਦਾਨ 'ਚ ਸਨ।

ਇਹ ਵੀ ਪੜ੍ਹੋ : ਮੋਗਾ ਤੋਂ ਮਾਲਵਿਕਾ ਸੂਦ ਲਈ ਜਿੱਤ ਹੋਵੇਗੀ ਔਖੀ! ਜਾਣੋ ਹੁਣ ਤੱਕ ਦੇ ਨਤੀਜੇ


Harnek Seechewal

Content Editor

Related News