ਖੂਨ ਦਾ ਬਦਲਾ ਖੂਨ, ਜੀਜੇ ਦੀ ਮੌਤ ਤੋਂ ਬਾਅਦ ਸਾਲ਼ੇ ਨੇ ਮਾਰ ’ਤਾ ਆਪਣਾ ਸਾਥੀ

Saturday, Aug 05, 2023 - 06:34 PM (IST)

ਖੂਨ ਦਾ ਬਦਲਾ ਖੂਨ, ਜੀਜੇ ਦੀ ਮੌਤ ਤੋਂ ਬਾਅਦ ਸਾਲ਼ੇ ਨੇ ਮਾਰ ’ਤਾ ਆਪਣਾ ਸਾਥੀ

ਪਟਿਆਲਾ (ਕੰਵਲਜੀਤ) : ਪਟਿਆਲਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜੀਜੇ ਦੀ ਮੌਤ ਕਰਕੇ ਸਾਲੇ ਨੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਸੂਚਨਾ ਮਿਲਣ ’ਤੇ ਸਿਵਲ ਲਾਈਨ ਥਾਣਾ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਕੀਤੀ ਗਈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਮੋਰਚਰੀ ਘਰ ਵਿਖੇ ਭੇਜਿਆ ਗਿਆ। ਇਸ ਦੌਰਾਨ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪੱਤਾ ਲੱਗਾ ਕਿ ਇਸ ਨੌਜਵਾਨ ਦਾ ਨਾਮ ਰਾਜ ਕੁਮਾਰ ਹੈ ਇਸਦੀ ਉਮਰ 18 ਸਾਲ ਹੈ ਅਤੇ ਇਹ ਪ੍ਰਵਾਸੀ ਨੌਜਵਾਨ ਹੈ ਜੋ ਪਟਿਆਲਾ ਵਿਚ ਇੱਕਲਾ ਹੀ ਰਹਿੰਦਾ ਸੀ। ਮ੍ਰਿਤਕ ਇੱਥੇ ਦਿਹਾੜੀ ਮਜ਼ਦੂਰੀ ਦੇ ਨਾਲ-ਨਾਲ ਕੈਟ੍ਰਿੰਗ ਦਾ ਕੰਮ ਵੀ ਕਰਦਾ ਸੀ। 

ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਨੂੰ ਲੈ ਕੇ ਆਈ ਨਵੀਂ ਅਪਡੇਟ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਜਾਂਚ ’ਚ ਪਤਾ ਲੱਗਾ ਕਿ ਇਸਦਾ ਇਕ ਸਾਥੀ ਹੈ ਸਾਜਨ ਜਿਸ ਨਾਲ ਇਹ ਅਕਸਰ ਘੁੰਮਦਾ ਸੀ। ਸਾਜਨ ਦੇ ਜੀਜੇ ਦੀ ਇਸ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਕਾਤਲ ਸਾਜਨ ਆਪਣੇ ਜੀਜੇ ਦੀ ਮੌਤ ਦਾ ਜ਼ਿੰਮੇਵਾਰ ਰਾਜ ਕੁਮਾਰ ਨੂੰ ਹੀ ਸਮਝਦਾ ਸੀ, ਜਿਸ ਕਾਰਣ ਉਸ ਨੇ ਰਾਜਕੁਮਾਰ ਦਾ ਕਤਲ ਕਰ ਦਿੱਤਾ। ਸਾਜਨ ਨੇ ਪਹਿਲਾਂ ਮ੍ਰਿਤਕ ਰਾਜ ਕੁਮਾਰ ਨੂੰ ਥਾਪਰ ਯੂਨੀਵਰਸਿਟੀ ਦੇ ਨਾਲ ਲੱਗਦੇ ਪਾਰਕ ’ਚ ਬੁਲਾਇਆ ਜਿੱਥੇ ਉਸਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਸਿਵਲ ਲਾਈਨ ਦੇ ਐੱਸ.ਐੱਚ. ਓ. ਜਸਪ੍ਰੀਤ ਕਾਹਲੋਂ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਸਚਿਨ ਥਾਪਨ ਦਾ ਸਨਸਨੀਖੇਜ਼ ਖੁਲਾਸਾ, ਲਾਰੈਂਸ ਨੇ ਵੱਡਾ ਕਾਂਡ ਹੋਣ ਦੀ ਆਖੀ ਸੀ ਗੱਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News