ਸੰਤ ਬਾਬਾ ਰਾਮ ਸਿੰਘ ਦੀ ਯਾਦ ''ਚ ਗੁਰੂ ਗੋਬਿੰਦ ਮੈਡੀਕਲ ਹਸਪਤਾਲ ''ਚ ਮੁਫ਼ਤ ਰਸੋਈ ਦਾ ਉਦਘਾਟਨ

Sunday, Aug 13, 2017 - 08:25 AM (IST)

ਸੰਤ ਬਾਬਾ ਰਾਮ ਸਿੰਘ ਦੀ ਯਾਦ ''ਚ ਗੁਰੂ ਗੋਬਿੰਦ ਮੈਡੀਕਲ ਹਸਪਤਾਲ ''ਚ ਮੁਫ਼ਤ ਰਸੋਈ ਦਾ ਉਦਘਾਟਨ

ਫਰੀਦਕੋਟ  (ਹਾਲੀ) - ਸੰਤ ਬਾਬਾ ਰਾਮ ਸਿੰਘ 11ਵੀਂ ਵਾਲਿਆਂ ਦੀ ਯਾਦ 'ਚ ਬਾਬਾ ਅਰਜਨ ਸਿੰਘ ਮੁੱਖ ਸੇਵਾਦਾਰ ਸਤਿਗੁਰੂ ਰਾਮ ਸਿੰਘ ਚੈਰੀਟੇਬਲ ਸੁਸਾਇਟੀ ਪਿੰਡ ਦੌਧਰ, ਮੋਗਾ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਬਣਾਉਣ ਲਈ ਮੁਫ਼ਤ ਰਸੋਈ ਦੀ ਸ਼ੁਰੂਆਤ ਕੀਤੀ ਗਈ। ਰਸੋਈ ਦਾ ਉਦਘਾਟਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਕੀਤਾ ਗਿਆ।ਬਾਬਾ ਅਰਜਨ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਸ ਰਸੋਈ ਦੀ ਸ਼ੁਰੂਆਤ ਕਰਨ ਦਾ ਮੁੱਖ ਉਦੇਸ਼ ਹਸਪਤਾਲ 'ਚ ਦੂਰ-ਦੁਰਾਡਿਓਂ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਲਈ ਪੌਸ਼ਟਿਕ ਤੇ ਸ਼ੁੱਧ ਭੋਜਨ ਦੇਣਾ ਹੈ, ਜੋ ਕਿ ਮੁਫ਼ਤ ਦਿੱਤਾ ਜਾਵੇਗਾ।
ਇਸ ਮੌਕੇ ਡਾ. ਐੱਸ. ਪੀ. ਸਿੰਘ
ਰਜਿਸਟਰਾਰ, ਡਾ. ਦੀਪਕ ਜਾਨ ਭੱਟੀ

ਪ੍ਰਿੰਸੀਪਲ ਮੈਡੀਕਲ ਕਾਲਜ, ਡਾ. ਰਾਜੀਵ ਜੋਸ਼ੀ ਸੁਪਰਡੈਂਟ ਮੈਡੀਕਲ ਹਸਪਤਾਲ, ਗੁਲਾਬੀ ਸਿੰਘ, ਡਾ. ਰਵਿੰਦਰ ਗਰਗ, ਡਾ. ਏ. ਆਰ. ਗੁਪਤਾ, ਡਾ. ਸਿੰਮੀ ਅਗਰਵਾਲ, ਡਾ. ਰਾਜ ਕੁਮਾਰ, ਡਾ. ਨਵੀਨੇਂਦਰ ਗੁਪਤਾ, ਡਾ. ਗੁਰਬਖਸ਼ ਸਿੰਘ, ਡਾ. ਗਗਨਪ੍ਰੀਤ ਸਿੰਘ ਅਤੇ ਰਾਜ ਕੁਮਾਰ ਅਗਰਵਾਲ ਵੀ ਹਾਜ਼ਰ ਸਨ।


Related News