ਦਰਬਾਰ ਸਾਹਿਬ ਦੇ ਬਾਹਰ ਏਜੰਟ ਤੋਂ ਬਾਅਦ ਹੁਣ ਇਸ ਸ਼ਖ਼ਸ ਦੀ ਵੀਡੀਓ ਹੋ ਰਹੀ ਵਾਇਰਲ, ਦੁਕਾਨਦਾਰਾਂ ਕੀਤਾ ਪਰਦਾਫਾਸ਼

01/10/2023 1:33:47 AM

ਅੰਮ੍ਰਿਤਸਰ (ਬਿਊਰੋ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ। ਉੱਥੇ ਹੀ ਕੁੱਝ ਲੋਕ ਸੰਗਤਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਨਹੀਂ ਕਰਦੇ ਤੇ ਆਪਣਾ ਫਾਇਦਾ ਮਾਰਨ ਲਈ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ। ਕੁੱਝ ਦਿਨ ਪਹਿਲਾਂ ਇਕ ਏਜੰਟ ਦੀ ਵੀਡੀਓ ਵਾਇਰਲ ਹੋਈ ਸੀ ਜੋ ਦਰਬਾਰ ਸਾਹਿਬ ਆਏ ਇਕ ਸ਼ਰਧਾਲੂ ਨੂੰ ਹੋਟਲ ਵਿਚ ਲੜਕੀ ਮੁਹੱਈਆ ਕਰਵਾਉਣ ਦੀ ਗੱਲ ਕਹਿੰਦਾ ਨਜ਼ਰ ਆ ਰਿਹਾ ਸੀ। ਹੁਣ ਦੁਕਾਨਦਾਰਾਂ ਵੱਲੋਂ ਇਕ ਸਰਦਾਰ ਨੌਜਵਾਨ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਜੋ ਬੀਤੇ ਕੁੱਝ ਦਿਨਾਂ ਤੋਂ ਸੰਗਤਾਂ ਨੂੰ ਭਾਵੁਕ ਕਰ ਕੇ ਉਨ੍ਹਾਂ ਤੋਂ ਪੈਸੇ ਠੱਗ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੇ ਜਤਾਇਆ ਰੋਸ, ਕਿਹਾ- ‘ਬਚ ਸਕਦੀ ਸੀ ਕੁਲਦੀਪ ਦੀ ਜਾਨ, ਜੇ...’

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਪੁਲਸ ਥਾਣਾ ਗਲਿਆਰਾ ਅਤੇ ਟੂਰਿਜ਼ਮ ਪੁਲਸ ਦੇ ਦਫ਼ਤਰ ਵਿਚਾਲੇ ਘੁੰਮਦਾ ਰਹਿੰਦਾ ਹੈ। ਉਹ ਖੁਦ ਨੂੰ ਪੰਚਕੂਲਾ ਜਾਂ ਕਿਸੇ ਹੋਰ ਥਾਂ ਦਾ ਰਹਿਣ ਵਾਲਾ ਦੱਸ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਗੱਲਾਂ ਵਿਚ ਲਗਾ ਕੇ ਕਹਿੰਦਾ ਹੈ ਕਿ ਉਹ ਵਾਪਸ ਜਾਣਾ ਚਾਹੁੰਦਾ ਹੈ ਪਰ ਉਸ ਕੋਲ ਪੈਸੇ ਨਹੀਂ ਹਨ। ਸੰਗਤਾਂ ਭਾਵੁਕ ਹੋ ਕੇ ਉਸ ਨੂੰ ਪੈਸੇ ਦੇ ਦਿੰਦੀਆਂ ਹਨ। ਹੋਰ ਤਾਂ ਹੋਰ, ਜੇਕਰ ਕਿਸੇ ਕੋਲ ਨਕਦ ਪੈਸੇ ਨਾ ਹੋਣ ਤਾਂ ਉਹ ਸੰਗਤਾਂ ਨੂੰ ਨੇੜਲੀ ਦੁਕਾਨ ਵਿਚ ਲਿਜਾ ਕੇ ਦੁਕਾਨਦਾਰ ਨੂੰ ਗੂਗਲ ਪੇ ਰਾਹੀਂ ਪੈਸੇ ਭਿਜਵਾ ਕੇ ਉਸ ਤੋਂ ਨਕਦੀ ਲੈ ਲੈਂਦਾ ਹੈ। ਇਹ ਸਿਲਸਿਲਾ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਘੰਟਾ ਘਰ ਦੇ ਦੁਕਾਨਦਾਰਾਂ ਨੇ ਇਸ ਠੱਗ ਨੌਜਵਾਨ ਨੂੰ ਕਾਬੂ ਕਰ ਲਿਆ ਤਾਂ ਉਸ ਨੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਉਹ ਮੁੜ ਇਹ ਕੰਮ ਨਹੀਂ ਕਰੇਗਾ। 

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਵਸੂਲੇ 2 ਲੱਖ ਰੁਪਏ, ਵਿਜੀਲੈਂਸ ਨੇ ਪੱਤਰਕਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ

ਸਚਖੰਡ  ਦੁਕਾਨਦਾਰ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਚਾਰ ਪੰਜ ਦਿਨਾਂ ਤੋਂ ਇਕ ਸਰਦਾਰ ਨੌਜਵਾਨ ਲੋਕਾਂ ਨੂੰ ਭਾਵਕ ਕਰਕੇ ਉਨ੍ਹਾਂ ਕੋਲੋਂ ਪੈਸੇ ਠੱਗਦਾ ਸੀ। ਉਹ ਲੋਕਾਂ ਨੂੰ ਕਹਿੰਦਾ ਸੀ ਕਿ 'ਮੈਂ ਬਾਹਰ ਜਾਣਾ ਹੈ, ਮੇਰੇ ਕੋਲ਼ੋਂ ਪੈਸੇ ਨਹੀਂ ਹੈ, ਮੇਰੀ ਮਦਦ ਕਰੋ।' ਸੁਰਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਇਹ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਇਕ ਫੌਜੀ ਨੂੰ ਲੈ ਕੇ ਆਇਆ ਹੈ ਗੂਗਲ ਪੇ ਰਾਹੀਂ ਚਾਰ ਸੌ ਰੁਪਏ ਟਰਾਂਸਫਰ ਕਰਵਾਏ ਤੇ ਇਹ ਪੈਸੇ ਨਕਦ ਲੈਕੇ ਚਲਾ ਗਿਆ। ਅਗਲੇ ਦਿਨ ਨਾਲ਼ ਵਾਲੀ ਦੁਕਾਨ 'ਤੇ ਇਹ ਨੌਜਵਾਨ ਕਿਸੇ ਹੋਰ ਨੌਜਵਾਨ ਨੂੰ ਲੈ ਗਿਆ, ਉਨ੍ਹਾਂ ਦੇ ਗੂਗਲ ਪੇ 'ਤੇ ਪੈਸੇ ਟਰਾਂਸਫਰ ਕਰਵਾ ਕੇ ਉਨ੍ਹਾਂ ਕੋਲੋਂ ਲੈ ਗਿਆ। ਇਹ ਨੌਜਵਾਨ ਰੋਜ਼ ਸੰਗਤਾਂ ਨੂੰ ਭਾਵੁਕ ਕਰਕੇ ਉਨ੍ਹਾਂ ਨਾਲ ਠੱਗੀ ਮਾਰਦਾ ਹੈ। ਦੁਕਾਨਦਾਰਾਂ ਨੇ ਉਕਤ ਨੌਜਵਾਨ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਨੂੰ ਨੱਥ ਪਾਉਣ ਜੋ ਗੁਰੂ ਨਗਰੀ ਆਈਆਂ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News