ਲੁਧਿਆਣਾ 'ਚ Woolen Mill ਨਾਲ ਵੱਡੀ ਠੱਗੀ, ਮਾਲਕਾਂ ਨੂੰ ਚੱਕਰਾਂ 'ਚ ਪਾ ਕਰ ਦਿੱਤਾ ਇਹ ਕਾਂਡ
Wednesday, Jul 19, 2023 - 01:40 PM (IST)

ਲੁਧਿਆਣਾ (ਰਿਸ਼ੀ) : ਇੱਥੇ ਵੂਲਨ ਮਿੱਲ ਨਾਲ ਸ਼ਿਪਿੰਗ ਸਰਵਿਸ ਦੇ ਮੁਲਾਜ਼ਮਾਂ ਵੱਲੋਂ ਲੱਖਾਂ ਰੁਪਿਆਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਮਨੀਸ਼ ਕੁਮਾਰ ਅਰੋੜਾ ਦੀ ਸ਼ਿਕਾਇਤ 'ਤੇ ਸਾਸਵਤਾ ਮਿੱਤਰਾ, ਖਾਈ ਰੂਲ ਬਸਰ ਖਾਨ, ਵਿਸ਼ਵਾਜੀਤ ਵਰਦਾਨ ਰਾਏ, ਸ਼ਾਮ ਸੁੰਦਰ ਦਾਸ ਵਾਸੀ ਕੋਲਕਾਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਲਦੀ ਕਰ ਲੈਣ ਇਹ ਕੰਮ ਨਹੀਂ ਤਾਂ...
ਪੀੜਤ ਨੇ 15 ਮਾਰਚ, 2023 ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੀ ਸਮਝ ਨਾਲ 143 ਰੋਲ ਕੱਪੜੇ ਦੇ ਸ਼ਿਪਿੰਗ ਸਰਵਿਸ ਦੇ ਉਕਤ ਦੋਸ਼ੀਆਂ ਦੇ ਮਾਧਿਅਮ ਨਾਲ ਬੰਗਲਾਦੇਸ਼ ਭੇਜਣੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ Update, ਜਾਣੋ ਕਦੋਂ ਤੱਕ ਵਰ੍ਹਨਗੇ ਬੱਦਲ
ਉਕਤ ਵਿਅਕਤੀਆਂ ਨੇ ਕੱਪੜੇ ਦੇ 121 ਰੋਲ ਬੰਗਲਾਦੇਸ਼ ਨਹੀਂ ਭੇਜੇ ਅਤੇ ਨਾ ਹੀ ਉਨ੍ਹਾਂ ਨੂੰ ਵਾਪਸ ਕੀਤੇ, ਜਿਸ ਦੀ ਕੀਮਤ 17 ਲੱਖ, 20 ਹਜ਼ਾਰ, 925 ਰੁਪਏ ਸੀ। ਅਜਿਹਾ ਕਰਕੇ ਦੋਸ਼ੀਆਂ ਨੇ ਉਸ ਨਾਲ ਠੱਗੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ