ਇੰਸ਼ੋਰੈਂਸ ਪਾਲਿਸੀ ਦਾ ਬੋਨਸ ਦੇਣ ਦਾ ਝਾਂਸਾ ਦੇ ਕੇ ਜਨਾਨੀ ਨਾਲ ਲੱਖਾਂ ਦੀ ਧੋਖਾਦੇਹੀ

05/08/2022 12:26:58 PM

ਚੰਡੀਗੜ੍ਹ (ਪਾਲ) : ਇੰਸ਼ੋਰੈਂਸ ਪਾਲਿਸੀ ਦਾ ਬੋਨਸ ਦੇਣ ਦਾ ਝਾਂਸਾ ਦੇ ਕੇ ਜਨਾਨੀ ਨਾਲ ਧੋਖਾਦੇਹੀ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਜਨਾਨੀ ਨੇ ਦੱਸਿਆ ਕਿ ਉਸ ਨੂੰ 12 ਜੂਨ 2021 ਨੂੰ ਇਕ ਜਨਾਨੀ ਨੇ ਕਾਲ ਕੀਤੀ। ਕਾਲ ਕਰਨ ਵਾਲੀ ਜਨਾਨੀ ਨੇ ਖ਼ੁਦ ਨੂੰ ਬੀਮਾ ਲੋਕਪਾਲ ਕੰਪਨੀ ਦਾ ਏਜੰਟ ਦੱਸ ਕੇ ਗੱਲਬਾਤ ਸ਼ੁਰੂ ਕਰ ਦਿੱਤੀ। ਉਸ ਨੇ ਜਨਾਨੀ ਨੂੰ ਦੱਸਿਆ ਕਿ ਉਨ੍ਹਾਂ ਦੀ ਲਾਈਫ਼ ਇੰਸ਼ੋਰੈਂਸ ਪਾਲਿਸੀ ਦਾ ਬੋਨਸ ਬਕਾਇਆ ਹੈ, ਉਸ ਨੂੰ ਲੈਣ ਲਈ ਉਨ੍ਹਾਂ ਨੂੰ ਕੁੱਝ ਪੈਸੇ ਉਨ੍ਹਾਂ ਦੇ ਖਾਤੇ ਵਿਚ ਜਮ੍ਹਾਂ ਕਰਵਾਉਣੇ ਪੈਣਗੇ, ਜਿਸ ਤੋਂ ਬਾਅਦ ਪ੍ਰਕਿਰਿਆ ਤਹਿਤ ਜਮ੍ਹਾਂ ਪੈਸੇ ਸਮੇਤ ਪਾਲਿਸੀ ਦਾ ਬੋਨਸ ਉਸ ਨੂੰ ਮਿਲ ਜਾਵੇਗਾ।

ਇਸ ਤਰ੍ਹਾਂ ਮੁਲਜ਼ਮ ਜਨਾਨੀ ਅਤੇ ਉਸ ਦੇ ਸਾਥੀਆਂ ਨੇ ਸਾਜਿਸ਼ ਤਹਿਤ ਵੱਖ-ਵੱਖ ਬੈਂਕ ਖਾਤਿਆਂ ਵਿਚ ਸ਼ਿਕਾਇਤਕਰਤਾ ਤੋਂ ਕੁੱਲ 6 ਲੱਖ 47 ਹਜ਼ਾਰ ਰੁਪਏ ਜਮ੍ਹਾਂ ਕਰਵਾ ਲਏ, ਜਿਸ ਤੋਂ ਬਾਅਦ ਕਾਲ ਕਰਨ ਵਾਲੀ ਜਨਾਨੀ ਦਾ ਮੋਬਾਇਲ ਸਵਿੱਚ ਆਫ਼ ਹੋ ਗਿਆ। ਸ਼ਿਕਾਇਤਕਰਤਾ ਨੂੰ ਆਪਣੇ ਨਾਲ ਹੋਈ ਧੋਖਾਦੇਹੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
 


Babita

Content Editor

Related News