ਕਮੇਟੀ ਪਾਉਣ ਦੇ ਨਾਂ ’ਤੇ ਦੁਕਾਨਦਾਰ ਨਾਲ ਸਾਢੇ ਚਾਰ ਲੱਖ ਦੀ ਠੱਗੀ

Tuesday, Jun 13, 2023 - 02:39 PM (IST)

ਕਮੇਟੀ ਪਾਉਣ ਦੇ ਨਾਂ ’ਤੇ ਦੁਕਾਨਦਾਰ ਨਾਲ ਸਾਢੇ ਚਾਰ ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਇੰਦਰਾ ਕਾਲੋਨੀ ਨਿਵਾਸੀ ਦੁਕਾਨਦਾਰ ਨਾਲ ਕਮੇਟੀ ਪਾਉਣ ਦੇ ਨਾਂ ’ਤੇ ਸਾਢੇ 4 ਲੱਖ ਰੁਪਏ ਦੀ ਠੱਗੀ ਹੋ ਗਈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਜਾਂਚ ਕਰ ਕੇ ਠੱਗੀ ਕਰਨ ਵਾਲੇ ਮੁਲਜ਼ਮ ਰਣਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ। ਇੰਦਰਾ ਕਾਲੋਨੀ ਨਿਵਾਸੀ ਭੂਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਕਰਿਆਨੇ ਦੀ ਦੁਕਾਨ ਹੈ। ਫਰਵਰੀ 2019 ਵਿਚ ਰਣਬੀਰ ਸਿੰਘ ਨਾਲ ਮੁਲਾਕਾਤ ਹੋਈ।

ਉਸ ਨੇ ਕਿਹਾ ਕਿ ਉਹ ਕਮੇਟੀ ਪਾ ਰਿਹਾ ਹੈ ਅਤੇ ਉਸ ਨੇ ਵੀ ਕਮੇਟੀ ਪਾ ਦਿੱਤੀ। ਕਮੇਟੀ ਦੀ ਕਿਸ਼ਤ ਹਰ ਮਹੀਨੇ 50 ਹਜ਼ਾਰ ਰੁਪਏ ਜਾਂਦੀ ਸੀ। ਉਹ ਆਨਲਾਈਨ ਅਤੇ ਕੈਸ਼ ਰੁਪਏ ਦਿੰਦਾ ਸੀ। ਕਮੇਟੀ ਪੂਰੀ ਹੋਣ ਤੋਂ ਬਾਅਦ ਰਣਬੀਰ ਸਿੰਘ ਨੇ ਪੈਸੇ ਨਹੀਂ ਦਿੱਤੇ ਅਤੇ ਫ਼ਰਾਰ ਹੋ ਗਿਆ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਆਈ. ਟੀ. ਪਾਰਕ ਥਾਣਾ ਪੁਲਸ ਨੇ ਰਣਬੀਰ ’ਤੇ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News