''ਪੈਰਾਸਿਟਾਮੋਲ ਪਾਊਡਰ'' ਦੀ ਸਪਲਾਈ ਦੇ ਨਾਂ ''ਤੇ ਕੰਪਨੀ ਨਾਲ ਲੱਖਾਂ ਦੀ ਠਗੀ

09/07/2020 12:21:24 PM

ਚੰਡੀਗੜ੍ਹ (ਸੁਸ਼ੀਲ) : ਪੈਰਾਸਿਟਾਮੋਲ ਪਾਊਡਰ ਦੇਣ ਦੇ ਨਾਂ ’ਤੇ ਦਿੱਲੀ ਅਤੇ ਬੈਂਗਲੁਰੂ ਦੇ 2 ਲੋਕਾਂ ਨੇ 5,05,200 ਲੱਖ ਰੁਪਏ ਦੀ ਠੱਗੀ ਮਾਰ ਲਈ। ਰੁਪਏ ਟਰਾਂਸਫਰ ਕਰਵਾਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਬਾਇਓਟੈੱਕ ਪ੍ਰਾਈਵੇਟ ਕੰਪਨੀ ਨੂੰ 1500 ਕਿੱਲੋ ਪੈਰਾਸਿਟਾਮੋਲ ਪਾਊਡਰ ਸਪਲਾਈ ਨਹੀਂ ਕੀਤਾ। ਕੰਪਨੀ ਦੇ ਲਲਿਤ ਡੋਗਰਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਲਲਿਤ ਡੋਗਰਾ ਦੀ ਸ਼ਿਕਾਇਤ ’ਤੇ ਨਵੀਂ ਦਿੱਲੀ ਦੇ ਬਸੰਤ ਕੁੰਜ ਵਾਸੀ ਵਿਨੋਦ ਸ਼ਰਮਾ ਅਤੇ ਬੈਂਗਲੁਰੂ ਵਾਸੀ ਬਾਲਾਜੀ ਜਾਨ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।
ਬਾਇਓਟੈੱਕ ਪ੍ਰਾਈਵੇਟ ਕੰਪਨੀ ਦੇ ਲਲਿਤ ਡੋਗਰਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਲਈ ਪੈਰਾਸਿਟਾਮੋਲ ਪਾਊਡਰ ਦੀ ਲੋੜ ਸੀ। ਉਨ੍ਹਾਂ ਨੇ 2 ਦਸੰਬਰ, 2017 'ਚ ‘ਇੰਡੀਆ ਮਾਰਟ ਸਾਈਟ’ ’ਤੇ ਪੈਰਾਸਿਟਾਮੋਲ ਪਾਊਡਰ ਖਰੀਦਣ ਲਈ ਮੰਗ ਕੀਤੀ। ਇਸ ਦੌਰਾਨ ਇੰਡੀਆ ਮਾਰਟ ਨੇ ਪੈਰਾਸਿਟਾਮੋਲ ਪਾਊਡਰ ਬੈਂਗਲੁਰੂ ਦੀ ਐਲੀ ਲਿਲੀ ਕੰਪਨੀ ਤੋਂ ਖਰੀਦਣ ਲਈ ਕਿਹਾ।

ਇਸ ਦੌਰਾਨ ਬੈਂਗਲੁਰੂ ਦੀ ਕੰਪਨੀ ਦੇ ਸੇਲਜ਼ ਐਂਡ ਮਾਰਕੀਟਿੰਗ ਮੈਨੇਜਰ ਬਾਲਾਜੀ ਜਾਨ ਨਾਲ ਉਨ੍ਹਾਂ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ 1500 ਕਿੱਲੋ ਪੈਰਾਸਿਟਾਮੋਲ ਪਾਊਡਰ ਦੇਣ ਲਈ ਉਹ ਤਿਆਰ ਹੋ ਗਿਆ। ਇਸ ਦਾ ਬਿੱਲ 5,05,200 ਰੁਪਏ ਬਣਿਆ ਅਤੇ ਦੋਵਾਂ ਵਿਚਕਾਰ ਸੌਦਾ ਤੈਅ ਹੋ ਗਿਆ। ਕੰਪਨੀ ਨੇ ਪੇਮੈਂਟ ਦੇਣ ਲਈ ਆਪਣਾ ਬੈਂਕ ਅਕਾਊਂਟ ਦੇ ਦਿੱਤਾ। ਉਨ੍ਹਾਂ ਇਸ 'ਚ ਰੁਪਏ ਜਮ੍ਹਾਂ ਕਰਵਾ ਦਿੱਤੇ ਪਰ ਫਿਰ ਵੀ ਉਨ੍ਹਾਂ ਨੂੰ ਪੈਰਾਸਿਟਾਮੋਲ ਪਾਊਡਰ ਨਹੀਂ ਭੇਜਿਆ ਗਿਆ।


Babita

Content Editor

Related News