ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ ਲੱਖਾਂ ਰੁਪਏ, ਦਫ਼ਤਰ ਬੰਦ ਕਰ ਫ਼ਰਾਰ ਹੋਇਆ ਮੁਲਜ਼ਮ

Wednesday, Apr 19, 2023 - 10:15 PM (IST)

ਖਰੜ (ਰਣਬੀਰ) : ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਥਾਣਾ ਸਿਟੀ ਵਿਖੇ ਇਕ ਫਰਜ਼ੀ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕ ਸਣੇ ਇਕ ਨਿੱਜੀ ਬੈਂਕ ਦੇ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲੇ ਮਾਮਲੇ ’ਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਬੇਅੰਤ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸਨੇ ਆਪਣੀ ਲੜਕੀ ਲਈ ਕੈਨੇਡਾ ਦਾ ਸਟੱਡੀ ਵੀਜ਼ਾ ਲਵਾਉਣ ਲਈ ਖਰੜ ਦੀ ਛੱਜੂ ਮਾਜਰਾ ਰੋਡ ’ਤੇ ਸਥਿਤ ਗਲੋਬਲ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕ ਹਰਜੀਤ ਸਿੰਘ ਨੂੰ ਵੱਖ-ਵੱਖ ਸਮੇਂ ਚੈੱਕ ਅਤੇ ਨਕਦੀ ਦੇ ਰੂਪ ’ਚ 28,34,275 ਰੁਪਏ ਦਿੱਤੇ ਸਨ ਪਰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਉਸਦੀ ਬੇਟੀ ਦਾ ਵੀਜ਼ਾ ਨਹੀਂ ਲੱਗਾ। ਉਨ੍ਹਾਂ ਜਦੋਂ ਉਕਤ ਥਾਂ ਕੰਪਨੀ ਦਫ਼ਤਰ ਜਾ ਕੇ ਦੇਖਿਆ ਤਾਂ ਦਫ਼ਤਰ ਬੰਦ ਮਿਲਿਆ ਅਤੇ ਇਸਦੇ ਮਾਲਕ ਆਪਣਾ ਸਾਰਾ ਸਾਮਾਨ ਚੁੱਕ ਕੇ ਉੱਥੋਂ ਫਰਾਰ ਹੋ ਚੁੱਕੇ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਤੇ ਉਸ ਦਾ ਸਾਥੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਇਸੇ ਤਰ੍ਹਾਂ ਦੂਜੇ ਮਾਮਲੇ ’ਚ ਜ਼ਿਲ੍ਹਾ ਮਾਨਸਾ ਦੇ ਹਰਜੀਤ ਸਿੰਘ ਨੇ ਆਪਣੀ ਦਰਖਾਸਤ ਰਾਹੀਂ ਦੱਸਿਆ ਕਿ ਉਹ ਆਪਣੀ ਘਰਵਾਲੀ ਨਾਲ ਯੂ. ਕੇ. ਜਾਣ ਲਈ ਉਪਰੋਕਤ ਕੰਪਨੀ ਦੇ ਮਾਲਕ ਹਰਜੀਤ ਸਿੰਘ ਦੇ ਸੰਪਰਕ ਵਿਚ ਆਇਆ ਸੀ। ਹਰਜੀਤ ਸਿੰਘ ਤੇ ਦਾਂਊ ਵਿਖੇ ਸਥਿਤ ਇਕ ਨਿੱਜੀ ਬੈਂਕ ਦੇ ਮੁਲਾਜ਼ਮ ਗੌਰਵ ਸੈਣੀ ਨੇ ਮਿਲੀਭੁਗਤ ਰਾਹੀਂ ਉਨ੍ਹਾਂ ਨਾਲ 12 ਲੱਖ ਰੁਪਏ ਦੀ ਠੱਗੀ ਮਾਰੀ। ਉਨ੍ਹਾਂ ਦਾ ਨਾ ਤਾਂ ਵੀਜ਼ਾ ਲੱਗਿਆ ਅਤੇ ਨਾ ਹੀ ਰਕਮ ਵਾਪਸ ਮਿਲੀ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Mandeep Singh

Content Editor

Related News