ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

Saturday, Oct 24, 2020 - 06:48 PM (IST)

ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਲੁਧਿਆਣਾ (ਵਰਮਾ)— ਲੁਧਿਆਣਾ ਦੇ ਆਦਰਸ਼ ਨਗਰ 'ਚੋਂ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ। ਪਤਨੀ ਦੇ ਹੋਸ਼ ਤਾਂ ਉਦੋਂ ਉੱਡ ਗਏ ਜਦ ਉਸ ਨੇ ਆਪਣੇ ਪਤੀ ਦਾ ਪਾਸਪੋਰਟ ਵੇਖਿਆ। ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ ਪਾਰੁਲ ਬਵੇਜਾ ਨਿਵਾਸੀ ਆਦਰਸ਼ ਨਗਰ ਨੇ 8 ਸਤੰਬਰ 2020 ਨੂੰ ਲਿਖਤੀ ਸ਼ਿਕਾਇਤ 'ਚ ਆਪਣੇ ਪਤੀ 'ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਉਸ ਦਾ ਪਤੀ ਉਸ ਨੂੰ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਤੰਗ-ਪਰੇਸ਼ਾਨ ਕਰਨ ਲੱਗਾ ਸੀ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

ਪਾਰੁਲ ਨੇ ਦੱਸਿਆ ਕਿ ਉਸ ਦਾ ਵਿਆਹ 1 ਦਸੰਬਰ 2016 ਨੂੰ ਹਰੀਸ਼ ਕੁਮਾਰ ਨਿਵਾਸੀ ਜਨਕਪੁਰੀ ਦੇ ਨਾਲ ਹੋਇਆ ਸੀ। ਵਿਆਹ ਦੇ 3 ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨੇ ਮੈਨੂੰ ਤਲਾਕ ਦਿੱਤੇ ਬਿਨਾਂ ਧੋਖੇ ਨਾਲ ਕਿਸੇ ਦੂਜੀ ਲੜਕੀ ਦੇ ਨਾਲ ਵਿਆਹ ਕਰ ਲਿਆ ਹੈ। ਵਿਆਹ ਤੋਂ ਬਾਅਦ ਮੈਨੂੰ ਸ਼ੱਕ ਹੋਣ ਲੱਗਾ ਕਿ ਮੇਰੇ ਪਤੀ ਦੇ ਕਿਸੇ ਲੜਕੀ ਦੇ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਨੇ ਮੇਰੇ ਪਤੀ ਨਾਲ ਵਿਆਹ ਕਰ ਲਿਆ ਹੈ ਅਤੇ ਮੇਰਾ ਪਤੀ ਉਸ ਨਾਲ ਵਿਦੇਸ਼ ਭੱਜਣ ਦੀ ਫਿਰਾਕ 'ਚ ਹੈ। ਜਦ ਮੈਂ ਆਪਣੇ ਪਤੀ ਨੂੰ ਪਾਸਪੋਰਟ ਵਿਖਾਉਣ ਲਈ ਕਹਿੰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਟਾਲ ਦਿੰਦਾ ਸੀ, ਜਿਸ ਨਾਲ ਮੇਰਾ ਸ਼ੱਕ ਹੋਰ ਵਧਦਾ ਗਿਆ।

ਇਹ ਵੀ ਪੜ੍ਹੋ: ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ

ਪਤੀ ਨੇ ਪਾਸਪੋਰਟ ਦਫ਼ਤਰ 'ਚ ਗਲਤ ਜਾਣਕਾਰੀ ਦੇ ਕੇ ਧੋਖੇ ਨਾਲ ਬਣਵਾਇਆ ਪਾਸਪੋਰਟ
ਪਾਰੁਲ ਨੇ ਦੱਸਿਆ ਕਿ ਜਦ ਇਹ ਗੱਲ ਮੈਂ ਆਪਣੇ ਮਾਪਿਆਂ ਨੂੰ ਦੱਸੀ ਤਾਂ ਮੈਂ ਆਪਣੇ ਭਰਾ ਨੂੰ ਲੈ ਕੇ ਪਾਸਪੋਰਟ ਦਫ਼ਤਰ 'ਚ ਗਈ ਅਤੇ ਆਪਣੇ ਪਤੀ ਦਾ ਨਾਂ ਦੱਸ ਕੇ ਜਾਣਕਾਰੀ ਮੰਗੀ ਤਾਂ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਆਪ ਦੇ ਪਤੀ ਹਰੀਸ਼ ਕੁਮਾਰ ਦੇ ਪਾਸਪੋਰਟ 'ਚ ਪਤਨੀ ਦਾ ਨਾਂ ਪਾਰੁਲ ਨਹੀਂ ਅਤੇ ਕਿਸੇ ਹੋਰ ਲੜਕੀ ਦਾ ਨਾਂ ਲਿਖਿਆ ਹੋਇਆ ਅਤੇ ਜੋ ਹਰੀਸ਼ ਨੇ ਪਾਸਪੋਰਟ ਬਣਵਾਉਣ ਲਈ ਜੋ ਦਸਤਾਵੇਜ਼ ਲਾਏ ਸੀ, ਉਸ 'ਚ ਮੈਰਿਜ ਸਰਟੀਫਿਕੇਟ ਲੱਗਾ ਹੈ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ

ਉਹ ਵੀ ਉਸੇ ਲੜਕੀ ਦੇ ਨਾਂ ਦਾ ਹੈ। ਅਧਿਕਾਰੀ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿ ਮੇਰੇ ਪਤੀ ਦੇ ਪਾਸਪੋਰਟ 'ਚ ਮੇਰੇ ਨਾਂ ਦੀ ਜਗ੍ਹਾ 'ਤੇ ਕਿਸੇ ਦੂਜੀ ਮਹਿਲਾ ਦਾ ਨਾਂ ਲਿਖਿਆ ਹੋਇਆ ਸੀ। ਪਾਰੁਲ ਨੇ ਦੱਸਿਆ ਕਿ ਪਤੀ ਨੇ ਪਾਸਪੋਰਟ ਦਫ਼ਤਰ ਅਤੇ ਹੋਰ ਜਗ੍ਹਾ 'ਤੇ ਗਲਤ ਜਾਣਕਾਰੀ ਦੇ ਕੇ ਧੋਖੇ ਨਲ ਪਾਸਪੋਰਟ ਬਣਵਾਇਆ ਹੈ। ਇਸ ਦੀ ਲਿਖਤੀ ਸ਼ਿਕਾਇਤ ਮੈਂ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਦਿੱਤੀ ਤਾਂ ਉਥੇ ਮੇਰਾ ਪਤੀ ਪੁਲਸ ਨੂੰ ਕਹਿਣ ਲੱਗਾ ਇਹ ਸਭ ਕੁੱਝ ਝੂਠ ਹੈ ਤਾਂ ਪੁਲਸ ਨੇ ਥੋੜ੍ਹੀ ਜਿਹੀ ਸਖਤੀ ਕੀਤੀ ਤਾਂ ਉਸ ਨੇ ਪੁਲਸ ਨੂੰ ਆਪਣਾ ਪਾਸਪੋਰਟ ਦੇ ਦਿੱਤਾ। ਜਿਸ ਵਿਚ ਕਿਸੇ ਦੂਜੀ ਮਹਿਲਾ ਦਾ ਨਾਂ ਲਿਖਿਆ ਹੋਇਆ ਸੀ। ਜਾਂਚ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਾਰੁਲ ਨੇ ਜੋ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਆਪਣੇ ਪਤੀ 'ਤੇ ਦੋਸ਼ ਲਾਏ ਸਨ, ਉਸ ਦੀ ਇਕ ਮਹੀਨੇ 'ਚ ਪੂਰੀ ਜਾਂਚ ਕਰਨ ਤੋਂ ਬਾਅਦ ਹਰੀਸ਼ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ


author

shivani attri

Content Editor

Related News