ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ ''ਚੋਂ ਇੰਝ ਕੀਤਾ ਕਾਬੂ
Monday, Oct 26, 2020 - 03:54 PM (IST)
ਜਲੰਧਰ (ਵਰੁਣ)— ਸ੍ਰੀ ਗੁਰੂ ਅਮਰ ਦਾਸ ਨਗਰ 'ਚ ਭੋਪਾਲ ਪੁਲਸ ਨੇ ਛਾਪੇਮਾਰੀ ਕਰਕੇ ਇਕ ਜੋੜੇ ਨੂੰ ਧੋਖਾਦੇਹੀ ਦੇ ਕੇਸ 'ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਇਥੇ ਆਪਣਾ ਫਲੈਟ ਵੀ ਖਰੀਦ ਲਿਆ ਸੀ, ਜਿਸ ਨੂੰ ਕਿ ਹੁਣ ਉਹ ਵੇਚਣ ਦੀ ਤਾਕ 'ਚ ਸਨ।
ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼
ਦੋਸ਼ ਹੈ ਕਿ ਇਸ ਜੋੜੇ ਨੇ ਲਗਭਗ ਡੇਢ ਦਰਜਨ ਲੋਕਾਂ ਨਾਲ ਪੈਸਾ ਡਬਲ ਕਰਨ ਦੇ ਮਾਮਲੇ 'ਚ 60 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਭੋਪਾਲ ਕ੍ਰਾਈਮ ਬਰਾਂਚ ਦੇ ਸਬ-ਇੰਸਪੈਕਟਰ ਜਤਿੰਦਰ ਸਿੰਘ ਨੇ ਕਮਿਸ਼ਨਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਜਨਵਰੀ 'ਚ ਭੋਪਾਲ ਦੇ ਰਹਿਣ ਵਾਲੇ ਮਨੀਸ਼ ਅਤੇ ਮੋਨਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸੂਚਨਾ ਮਿਲੀ ਸੀ ਕਿ ਇਹ ਮੁਲਜ਼ਮ ਜਲੰਧਰ ਦੇ ਸ੍ਰੀ ਗੁਰੂ ਅਮਰ ਦਾਸ ਨਗਰ 'ਚ ਸਥਿਤ ਪਾਲੀ ਹਿੱਲਜ਼ ਅਪਾਰਟਮੈਂਟ 'ਚ ਆਪਣੇ ਫਲੈਟ 'ਚ ਰਹਿ ਰਹੇ ਹਨ। ਐਤਵਾਰ ਨੂੰ ਭੋਪਾਲ ਕ੍ਰਾਈਮ ਬਰਾਂਚ ਦੀ ਟੀਮ ਜਦੋਂ ਛਾਪੇਮਾਰੀ ਕਰਨ ਉਥੇ ਪਹੁੰਚੀ ਤਾਂ ਘਰ 'ਚੋਂ ਪੁਲਸ ਨੇ ਮੁਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦੀ ਪਤਨੀ ਮੋਨਾ ਨੂੰ ਵੀ ਕਿਸੇ ਜਾਣਕਾਰ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਲੁਧਿਆਣਾ: ਕਾਂਗਰਸੀ ਸਰਪੰਚ ਦੇ ਪਤੀ ਦਾ ਸ਼ਰਮਨਾਕ ਕਾਰਾ, ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ
ਪੁਲਸ ਦੀ ਮੰਨੀਏ ਤਾਂ ਮੁਲਜ਼ਮਾਂ ਨੇ ਆਪਣਾ ਇਹ ਫਲੈਟ ਵਿਕਰੀ 'ਤੇ ਲਾਇਆ ਹੋਇਆ ਸੀ ਅਤੇ ਕੈਸ਼ ਪੈਸਿਆਂ ਦੀ ਮੰਗ ਕੀਤੀ ਸੀ। ਮੁਲਜ਼ਮ ਜਲੰਧਰ 'ਚੋਂ ਵੀ ਫਰਾਰ ਹੋਣ ਦੀ ਤਾਕ 'ਚ ਸਨ। ਥਾਣਾ ਨੰ. 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਭੋਪਾਲ ਪੁਲਸ ਨੇ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ