ਜਬਰੀ ਜ਼ਮੀਨ ਵਾਹੁਣ ਦੇ ਮਾਮਲੇ ''ਚ 3 ਖਿਲਾਫ ਮਾਮਲਾ ਦਰਜ

Friday, Jun 29, 2018 - 10:53 AM (IST)

ਜਬਰੀ ਜ਼ਮੀਨ ਵਾਹੁਣ ਦੇ ਮਾਮਲੇ ''ਚ 3 ਖਿਲਾਫ ਮਾਮਲਾ ਦਰਜ

ਮਾਨਸਾ (ਜੱਸਲ) — ਜ਼ਿਲੇ ਦੇ ਪਿੰਡ ਗੋਰਖਨਾਥ ਵਿਖੇ ਕੁਝ ਵਿਅਕਤੀਆਂ ਵਲੋਂ ਧੱਕੇ ਨਾਲ ਨਰਮੇ ਦੀ ਫਸਲ ਵਾਹੁਣ ਦੇ ਦੋਸ਼ 'ਚ ਪੁਲਸ ਨੇ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਗੋਰਖਨਾਥ ਵਿਖੇ ਕੁਝ ਵਿਅਕਤੀਆਂ ਦੀ ਕਰੀਬ 6 ਕਨਾਲਾਂ ਨਰਮੇ ਦੀ ਫਸਲ ਵਾਹ ਧੱਕੇ ਨਾਲ ਵਾਹ ਦਿੱਤੀ।
ਇਸ ਸਬੰਧੀ ਪੀੜਤ ਨਿਰਮਲ ਸਿੰਘ ਵਾਸੀ ਪਿੰਡ ਗੋਰਖਨਾਥ ਦੀ ਸ਼ਿਕਾਇਤ 'ਤੇ ਬਰੇਟਾ ਪੁਲਸ ਨੇ ਲਖਵਿੰਦਰ ਸਿੰਘ ਤੇ ਉਸ ਦੇ ਭਰਾ ਪ੍ਰਗਟ ਸਿੰਘ ਵਾਸੀਆਨ ਪਿੰਡ ਗੋਰਖਨਾਥ ਤੋਂ ਇਲਾਵਾ ਲਖਵਿੰਦਰ ਸਿੰਘ ਦੇ ਸਹੁਰੇ ਬਲਜੀਤ ਸਿੰਘ ਵਾਸੀ ਪਿੰਡ ਨਿਆਲ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News