ਨੌਸਰਬਾਜਾਂ ਨੇ ਠੱਗੀ ਮਾਰ ਕੇ ਏ. ਟੀ. ਐੱਮ. 'ਚੋਂ ਕੱਢਵਾਏ 48 ਹਜ਼ਾਰ ਰੁਪਏ
Thursday, Oct 05, 2017 - 06:50 PM (IST)
ਸਰਦੂਲਗੜ੍ਹ(ਚੋਪੜਾ)— ਬੈਂਕ ਦੇ ਖਪਤਕਾਰਾਂ ਨੂੰ ਫੋਨ ਕਾਲ ਕਰਕੇ ਸਬਜਬਾਗ ਦਿਖਾਉਣ ਵਾਲੇ ਨੌਸਰਬਾਜਾਂ ਨੇ ਸਰਦੂਲਗੜ੍ਹ ਦੇ ਵਾਰਡ ਨੰਬਰ-11 ਨਿਵਾਸੀ ਓਮ ਪ੍ਰਕਾਸ਼ ਨਾਲ ਠੱਗੀ ਮਾਰ ਕੇ ਉਸ ਦੇ ਬੈਂਕ ਖਾਤੇ 'ਚੋਂ 48 ਹਜ਼ਾਰ ਰੁਪਏ ਦੀ ਰਕਮ ਏ. ਟੀ. ਐੱਮ. ਰਾਹੀ ਕੱਢਵਾ ਕੇ ਠੱਗੀ ਮਾਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਉਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਮੋਬਾਇਲ 'ਤੇ ਇਕ ਕਾਲ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਬੈਂਕ ਦਾ ਉੱਚ ਅਧਿਕਾਰੀ ਬੋਲ ਰਿਹਾ ਹੈ ਅਤੇ ਬੈਂਕ ਨੂੰ ਤੁਹਾਡੇ ਏ. ਟੀ. ਐੱਮ. ਸਬੰਧੀ ਜ਼ਰੂਰੀ ਜਾਣਕਾਰੀ ਚਾਹੀਦੀ ਹੈ। ਇਸ ਤਰਾ ਕਰਕੇ ਤਕਰੀਬਨ 14-15 ਵਾਰ ਫੋਨ ਕਾਲ ਆਈਆਂ ਅਤੇ ਜਿਸ 'ਤੇ ਉਨ੍ਹਾਂ ਨੇ ਏ. ਟੀ. ਐੱਮ. ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੇ। ਸ਼ੱਕ ਪੈਣ 'ਤੇ ਜਦੋ ਉਨ੍ਹਾਂ ਨੇ ਬੈਂਕ ਦੇ ਏ. ਟੀ. ਐੱਮ. ਤੋਂ ਸਟੇਟਮੈਂਟ ਕੱਢੀ ਤਾਂ ਉਸ 'ਚੋਂ ਨੌਸਰਬਾਜ 6 ਐਂਟਰੀਆਂ ਰਾਹੀ ਤਕਰੀਬਨ 48ਹਜਾਰ ਰੁਪਏ ਦੀ ਰਕਮ ਬੈਂਕ 'ਚੋਂ ਕੱਢਵਾ ਚੁੱਕੇ ਸਨ।
