ਪਤਨੀ ਨੇ ਮਾਂ ਨਾਲ ਮਿਲ ਕੇ ਐੱਨ. ਆਰ. ਆਈ. ਪਤੀ ਨਾਲ ਕੀਤੀ ਕੁਝ ਇਸ ਤਰ੍ਹਾਂ ਲੱਖਾਂ ਰੁਪਏ ਦੀ ਠੱਗਬਾਜ਼ੀ

07/30/2017 5:52:09 PM

ਹੁਸ਼ਿਆਰਪੁਰ(ਅਸ਼ਵਨੀ)— ਅਮਰੀਕਾ ਵਿਚ ਰਹਿ ਰਹੇ ਪਰਵਿੰਦਰ ਕੁਮਾਰ ਪੁੱਤਰ ਸ਼੍ਰੀਰਾਮ ਵਾਸੀ ਪਿੰਡ ਕਿੱਤਣਾ ਦੀ ਸ਼ਿਕਾਇਤ 'ਤੇ ਐੱਨ. ਆਰ. ਆਈ. ਥਾਣਾ ਪੁਲਸ ਨੇ ਹੇਰਾਫੇਰੀ ਅਤੇ ਠੱਗੀ ਦੀ ਸਾਜ਼ਿਸ਼ ਦੇ ਦੋਸ਼ 'ਚ ਧਾਰਾ 420, 406 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਹੈ। 
ਪਰਵਿੰਦਰ ਕੁਮਾਰ ਨੇ ਐੱਨ. ਆਰ. ਆਈ. ਵਿੰਗ ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ ਈਸ਼ਵਰ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ 23 ਸਤੰਬਰ 2009 ਤੋਂ ਲੈ ਕੇ ਸਾਲ 2016 ਦਰਮਿਆਨ ਪ੍ਰੀਤੀ ਖੁੱਤਣ ਪੁੱਤਰੀ ਸਵ. ਜੋਗਾ ਸਿੰਘ ਅਤੇ ਉਸ ਦੀ ਮਾਤਾ ਸੰਤੋਸ਼ ਵਾਸੀ ਪਿੰਡ ਜੱਸੋਵਾਲ ਹਾਲ ਵਾਸੀ ਸੈਲਾ ਖੁਰਦ ਨੇ ਮਕਾਨ ਖਰੀਦਣ ਦਾ ਝਾਂਸਾ ਦੇ ਕੇ ਸਾਜ਼ਿਸ਼ ਰਚ ਕੇ 52,800 ਯੂ. ਐੱਸ. ਡਾਲਰ (90 ਲੱਖ ਰੁਪਏ) ਦੀ ਰਾਸ਼ੀ ਲੈ ਲਈ ਸੀ। ਪਤਨੀ ਅਤੇ ਸੱਸ ਦੋਵਾਂ ਨੇ ਇਹ ਰਾਸ਼ੀ ਲੈ ਕੇ ਮੇਰੇ ਨਾਲ ਠੱਗੀ ਕੀਤੀ। ਆਈ. ਜੀ. ਪੁਲਸ ਦੇ ਹੁਕਮਾਂ 'ਤੇ ਸ਼ਿਕਾਇਤ ਦੀ ਜਾਂਚ ਐੱਨ. ਆਰ. ਆਈ. ਥਾਣੇ ਦੇ ਇੰਚਾਰਜ ਇੰਸਪੈਕਟਰ ਓਮ ਪ੍ਰਕਾਸ਼ ਵੱਲੋਂ ਕੀਤੇ ਜਾਣ ਉਪਰੰਤ ਪੁਲਸ ਨੇ ਮਾਂ-ਬੇਟੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰੀਤੀ ਖੁੱਤਣ ਦਾ ਲੁੱਕ-ਆਊਟ ਕਾਰਨਰ ਕੀਤਾ ਜਾਵੇਗਾ ਜਾਰੀ:
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਅਮਰੀਕਾ 'ਚ ਰਹਿ ਰਹੀ ਪ੍ਰੀਤੀ ਖੁੱਤਣ ਦੀ ਗ੍ਰਿਫਤਾਰੀ ਲਈ ਜਲਦ ਲੁੱਕ-ਆਊਟ ਕਾਰਨਰ (ਐੱਲ. ਓ. ਸੀ.) ਜਾਰੀ ਕਰਕੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਤੋਸ਼ ਰਾਣੀ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News