ਕ੍ਰੈਡਿਟ ਕਾਰਡ ਰਾਹੀ 1.85 ਲੱਖ ਦੀ ਠੱਗੀ, ਅਣਪਛਾਤਾ ਨਾਮਜ਼ਦ
Saturday, Nov 14, 2026 - 02:57 PM (IST)
ਬਠਿੰਡਾ (ਵਰਮਾ) : ਸਾਈਬਰ ਕ੍ਰਾਈਮ ਵਲੋਂ ਇਕ ਵਿਅਕਤੀ ਨਾਲ 1,85,922 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ਾਂ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਨੈਸ਼ਨਲ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਉਸ ਦੇ ਕ੍ਰੈਡਿਟ ਕਾਰਡ ਰਾਹੀ ਵੱਖ-ਵੱਖ ਖ਼ਾਤਿਆਂ 'ਚ ਟਰਾਜ਼ੈਕਸਨਾਂ ਕਰਕੇ 1,85,922 ਰੁਪਏ ਦੀ ਠੱਗੀ ਮਾਰ ਲਈ। ਇਸ ਤੋਂ ਬਾਅਦ ਪੁਲਸ ਵਲੋਂ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
