ਟਰੇਨਾਂ ਦੀ ਦੇਰੀ ਬਾਦਸਤੂਰ ਜਾਰੀ, ਨਵੀਂ ਦਿੱਲੀ ਸ਼ਤਾਬਦੀ ਅੱਧਾ ਘੰਟਾ, ਵੰਦੇ ਭਾਰਤ 1 ਘੰਟਾ ਦੇਰੀ ਨਾਲ ਪਹੁੰਚੀ

Saturday, Nov 14, 2026 - 11:27 AM (IST)

ਟਰੇਨਾਂ ਦੀ ਦੇਰੀ ਬਾਦਸਤੂਰ ਜਾਰੀ, ਨਵੀਂ ਦਿੱਲੀ ਸ਼ਤਾਬਦੀ ਅੱਧਾ ਘੰਟਾ, ਵੰਦੇ ਭਾਰਤ 1 ਘੰਟਾ ਦੇਰੀ ਨਾਲ ਪਹੁੰਚੀ

ਜਲੰਧਰ (ਪੁਨੀਤ)-ਛੱਠ ਪੂਜਾ ਕਾਰਨ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਟਰੇਨਾਂ ਵਿਚ ਜਗ੍ਹਾ ਮਿਲਣੀ ਮੁਸ਼ਕਿਲ ਹੋ ਰਹੀ ਹੈ। ਕਈ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈ ਰਿਹਾ ਹੈ, ਉੱਥੇ ਹੀ ਟਰੇਨਾਂ ਦੀ ਲੇਟ-ਲਤੀਫ਼ੀ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ।

ਰੇਲਵੇ ਵੱਲੋਂ ਵਾਧੂ ਵਿਸ਼ੇਸ਼ ਟਰੇਨਾਂ ਚਲਾਏ ਜਾਣ ਦੇ ਬਾਵਜੂਦ ਯਾਤਰੀਆਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸ਼ੁੱਕਰਵਾਰ ਨੂੰ ਵੀ ਕਈ ਮਹੱਤਵਪੂਰਨ ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ। ਨਵੀਂ ਦਿੱਲੀ ਜਾਣ ਵਾਲੀ ਸਵਰਨ ਸ਼ਤਾਬਦੀ ਲਗਭਗ ਅੱਧਾ ਘੰਟਾ, ਜਦਕਿ ਵੈਸ਼ਨੋ ਦੇਵੀ ਤੋਂ ਆਉਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਕਰੀਬ 1 ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ਪਹੁੰਚੀ। ਇਸ ਤੋਂ ਇਲਾਵਾ ਆਮਰਪਾਲੀ ਅਤੇ ਮਾਲਵਾ ਐਕਸਪ੍ਰੈੱਸ ਵੀ ਲੇਟ ਰਹੀਆਂ। ਯਾਤਰੀਆਂ ਦੀ ਵਾਧੂ ਭੀੜ ਨੂੰ ਦੇਖਦੇ ਹੋਏ ਰੇਲਵੇ ਵੱਲੋਂ ਛੇਹਰਟਾ ਤੋਂ ਜਯਨਗਰ ਲਈ ਇਕਤਰਫ਼ਾ ਰਾਖਵੀਂ ਵਿਸ਼ੇਸ਼ ਟ੍ਰੇਨ ਵੀ ਚਲਾਈ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਲਈ ਕੀਤੀ ਵੱਡੀ ਭਵਿੱਖਬਾਣੀ

PunjabKesari

ਟਰੇਨਾਂ ਦੀ ਦੇਰੀ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਜਾਣ ਵਾਲੀ ਸਵਰਨ ਸ਼ਤਾਬਦੀ (12029) ਆਪਣੇ ਤੈਅ ਸਮੇਂ ਤੋਂ ਕਰੀਬ ਅੱਧਾ ਘੰਟਾ ਲੇਟ ਹੋ ਕੇ ਦੁਪਹਿਰ ਸਾਢੇ 12 ਵਜੇ ਤੋਂ ਬਾਅਦ ਸਿਟੀ ਸਟੇਸ਼ਨ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ (22439) ਲਗਭਗ ਅੱਧਾ ਘੰਟਾ ਦੇਰੀ ਨਾਲ ਸਵੇਰੇ ਸਾਢੇ 10 ਵਜੇ ਕੈਂਟ ਸਟੇਸ਼ਨ ਪਹੁੰਚੀ। ਉੱਥੇ ਹੀ ਵਾਪਸੀ ਵਿਚ ਵੈਸ਼ਨੋ ਦੇਵੀ ਤੋਂ ਆਉਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ (22440) ਕਰੀਬ 1 ਘੰਟੇ ਦੀ ਦੇਰੀ ਨਾਲ ਰਾਤ ਪੌਣੇ 8 ਵਜੇ ਤੋਂ ਬਾਅਦ ਕੈਂਟ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ (15707) ਵੀ ਕਰੀਬ ਅੱਧਾ ਘੰਟਾ ਲੇਟ ਰਹੀ। ਇਸੇ ਤਰ੍ਹਾਂ ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ ਐਕਸਪ੍ਰੈੱਸ (12919) ਆਪਣੇ ਤੈਅ ਸਮੇਂ ਤੋਂ ਲਗਭਗ ਪੌਣੇ ਘੰਟੇ ਦੀ ਦੇਰੀ ਨਾਲ ਸਵੇਰੇ ਸਵਾ 11 ਵਜੇ ਕੈਂਟ ਸਟੇਸ਼ਨ ਪਹੁੰਚੀ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀ ਬੇਗੋਵਾਲ ਫੇਰੀ ਹੁਣ 15 ਨਵੰਬਰ ਨੂੰ ! ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ

ਟਰੇਨ ਦੇ ਅੰਦਰ ਜਾਣ ਨੂੰ ਲੈ ਕੇ ਯਾਤਰੀਆਂ ਵਿਚ ਬਹਿਸਬਾਜ਼ੀ
ਉੱਥੇ ਹੀ ਕਈ ਟਰੇਨਾਂ ਦੇ ਜਨਰਲ ਡੱਬਿਆਂ ਦੇ ਦਰਵਾਜ਼ੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਲੈ ਕੇ ਕੁਝ ਯਾਤਰੀਆਂ ਵਿਚਕਾਰ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ਸਮੇਤ ਵੱਖ-ਵੱਖ ਸੂਬਿਆਂ ਵੱਲ ਜਾਣ ਵਾਲੀਆਂ ਟ੍ਰੇਨਾਂ ਦੇ ਕੁਝ ਜਨਰਲ ਡੱਬਿਆਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਗਏ ਸਨ। ਅਜਿਹੇ ਵਿਚ ਬਾਹਰ ਖੜ੍ਹੇ ਯਾਤਰੀਆਂ ਨੇ ਦਰਵਾਜ਼ੇ ਖੁਲ੍ਹਵਾਉਣ ਦਾ ਯਤਨ ਕੀਤਾ, ਜਿਸ ਨੂੰ ਲੈ ਕੇ ਬਹਿਸਬਾਜ਼ੀ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰ. ਪੀ. ਐੱਫ਼. ਅਤੇ ਰੇਲਵੇ ਸਟਾਫ਼ ਨੂੰ ਅਜਿਹੀ ਸਥਿਤੀ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਸ਼ੁਰੂ, ਫੁੱਲਾਂ ਨਾਲ ਸਜਾਇਆ ਜਾ ਰਿਹਾ ਗੁਰਦੁਆਰਾ ਸ੍ਰੀ ਬੇਰ ਸਾਹਿਬ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News