ਚਲਾਨ ਭਰਨ ਨੂੰ ਲੈ ਕੇ ਵੱਡੀ ਰਾਹਤ, ਵਾਹਨ ਚਾਲਕਾਂ ਲਈ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੇ ਲਿਆ ਅਹਿਮ ਫ਼ੈਸਲਾ
Saturday, Nov 14, 2026 - 11:21 AM (IST)
ਚੰਡੀਗੜ੍ਹ (ਮਨਪ੍ਰੀਤ ਸਿੰਘ) : ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਲੋਂ ਲੰਬੇ ਸਮੇਂ ਤੋਂ ਪੈਂਡਿੰਗ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ 16 ਨਵੰਬਰ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸ਼ੁਰੂਆਤ ’ਚ ਮੋਟਰ ਵਾਹਨ ਐਕਟ ਦੀ ਧਾਰਾ-177 ਦੇ ਤਹਿਤ ਜ਼ੈਬਰਾ-ਕਰਾਸਿੰਗ ਅਤੇ ਗਲਤ ਪਾਰਕਿੰਗ ਉਲੰਘਣਾਵਾਂ ’ਤੇ ਜਾਰੀ ਚਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਹਾਲਾਂਕਿ ਐਕਟ ’ਚ ਇਨ੍ਹਾਂ ਉਲੰਘਣਾਵਾਂ ਲਈ 500 ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਾਵਧਾਨ ਹੈ ਪਰ ਵਿਸ਼ੇਸ਼ ਮੁਹਿੰਮ ਦੇ ਤਹਿਤ ਸਿਰਫ 100 ਰੁਪਏ ਵਸੂਲੇ ਜਾਣਗੇ। ਪਹਿਲੇ ਪੜਾਅ ’ਚ ਸਤੰਬਰ 2023 ਤੋਂ ਮਾਰਚ 2024 ਦੇ ਦਰਮਿਆਨ ਜਾਰੀ ਕੀਤੇ ਗਏ 8,500 ਲੰਬੇ ਸਮੇਂ ਤੋਂ ਪੈਂਡਿੰਗ ਟ੍ਰੈਫਿਕ ਚਲਾਨਾਂ ਨੂੰ ਨਿਪਟਾਰੇ ਲਈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਅਗਲੇ ਹਫ਼ਤੇ ਹੋ ਸਕਦੈ ਵੱਡਾ ਐਲਾਨ, ਅਕਾਲੀ-ਭਾਜਪਾ ਮੁੜ ਪਾਉਣਗੇ ਗਲਵੱਕੜੀ!
ਇਸ ਵਾਸਤੇ 17 ਅਦਾਲਤਾਂ ਨੂੰ 500-500 ਚਲਾਨ ਵੰਡੇ ਗਏ ਹਨ। ਇਨ੍ਹਾਂ 8,500 ਚਲਾਨਾਂ ਦੀ ਸੂਚੀ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਦੀ ਅਧਿਕਾਰਿਤ ਵੈੱਬਸਾਈਟ ’ਤੇ ਉਪਲੱਬਧ ਹੈ। ਵੈੱਬਸਾਈਟ ’ਤੇ ਹਰੇਕ ਅਦਾਲਤ ਲਈ ਅਲੱਗ ਭੁਗਤਾਨ ਲਿੰਕ ਦਿੱਤਾ ਗਿਆ ਹੈ। ਭੁਗਤਾਨ ਸਬੰਧਿਤ ਲਿੰਕ ਦੇ ਜ਼ਰੀਏ ਜਾਂ ਅਦਾਲਤਾਂ ’ਚ ਉਪਲੱਬਧ ਭੁਗਤਾਨ ਮਸ਼ੀਨਾਂ ਰਾਹੀਂ ਕੀਤਾ ਜਾ ਸਕਦਾ ਹੈ। ਐੱਨ. ਈ. ਐੱਫ. ਟੀ. ਜਾਂ ਨੈੱਟ ਬੈਂਕਿੰਗ ਦੇ ਜ਼ਰੀਏ ਆਨਲਾਈਨ ਭੁਗਤਾਨ ’ਤੇ ਮਾਮੂਲੀ ਬੈਂਕ ਖ਼ਰਚ ਲਾਗੂ ਹੋਵੇਗਾ, ਜਦੋਂ ਕਿ ਯੂ. ਪੀ. ਆਈ. ਦੇ ਜ਼ਰੀਏ ਭੁਗਤਾਨ ਮੁਫ਼ਤ ਹੈ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਰਾਹਤ ਭਰੀ ਖ਼ਬਰ, ਇਨ੍ਹਾਂ ਕੰਮਾਂ ਲਈ ਮਿਲਿਆ ਖ਼ਾਸ ਮੌਕਾ, ਕਰ ਲਓ ਜਲਦੀ
ਸਬੰਧਿਤ ਉਲੰਘਣਾ ਕਰਨ ਵਾਲਿਆਂ ਨੂੰ ਸੀ. ਆਈ. ਐੱਸ. ਸਿਸਟਮ ਦੇ ਜ਼ਰੀਏ ਆਟੋ-ਜਨਰੇਟ ਕੀਤੇ ਗਏ ਸੰਦੇਸ਼ ਭੇਜੇ ਜਾ ਰਹੇ ਹਨ, ਜਿਨ੍ਹਾਂ ’ਚ ਚਲਾਨ ਦਾ ਵਿਵਰਣ, ਅਰਥਾਤ ਟੀ. ਆਰ. ਐੱਫ. ਨੰਬਰ ਅਤੇ ਮਿਤੀ ਦਾ ਉਲੇਖ ਹੈ। ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਾਅ ਲਈ ਇਨ੍ਹਾਂ ਸੰਦੇਸ਼ਾਂ ’ਚ ਕੋਈ ਭੁਗਤਾਨ ਲਿੰਕ ਨਹੀਂ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
