ਵਰਕ ਪਰਮਿਟ ਵੀਜ਼ਾ ਵਧਾਉਣ ਦਾ ਕਹਿ ਕੇ ਠੱਗੇ 35000 ਰੁਪਏ, 3 ਖ਼ਿਲਾਫ਼ ਪਰਚਾ
Saturday, Aug 24, 2024 - 04:47 PM (IST)

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਇਕ ਨੌਜਵਾਨ ਦਾ ਇੰਗਲੈਂਡ ਦਾ ਵਰਕ ਪਰਮਿਟ ਵੀਜ਼ਾ ਵਧਾਉਣ ਦਾ ਕਹਿ ਕੇ ਉਸ ਦੇ ਪਿਤਾ ਕੋਲੋਂ 35000 ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਆਰਿਫ ਕੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਵੰਤ ਸਿੰਘ ਪਿੰਡ ਵਾਹਕਾ ਮੋੜ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਮੀਤ ਸਿੰਘ ਵਰਕ ਪਰਮਿਟ ਵੀਜ਼ੇ ’ਤੇ ਯੂ. ਕੇ. ਗਿਆ ਹੋਇਆ ਹੈ।
ਉਨ੍ਹਾਂ ਨੇ ਉਸ ਦਾ ਵੀਜ਼ਾ ਵਧਾਉਣ ਲਈ ਅਮਰਦੀਪ ਸਿੰਘ ਬੇਦੀ, ਰਾਹੁਲ ਅਤੇ ਨਿਰਮਲ ਸਿੰਘ ਵਾਸੀ ਅੰਮ੍ਰਿਤਸਰ ਨਾਲ ਸੰਪਰਕ ਕੀਤਾ। ਉਕਤ ਲੋਕਾਂ ਨੇ ਉਸ ਕੋਲੋਂ ਇਸ ਕੰਮ ਦੇ ਲਈ 35 ਹਜ਼ਾਰ ਰੁਪਏ ਲੈ ਲਏ ਪਰ ਉਸ ਦੇ ਪੁੱਤਰ ਦਾ ਵੀਜ਼ਾ ਐਕਸਟੈਂਡ ਨਹੀਂ ਕਰਵਾਇਆ। ਏ. ਐੱਸ. ਆਈ. ਕੁਲਬੀਰ ਸਿੰਘ ਦੇ ਅਨੁਸਾਰ ਬਿਆਨਾਂ ਦੇ ਆਧਾਰ ’ਤੇ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।