ਨਿਊ ਚੰਡੀਗੜ੍ਹ ’ਚ ਪਲਾਟ ਵੇਚਣ ਦੇ ਨਾਂ ’ਤੇ ਠੱਗੇ 30 ਲੱਖ, ਮਾਮਲਾ ਦਰਜ

Tuesday, Jul 30, 2024 - 11:11 AM (IST)

ਡੇਰਾਬੱਸੀ (ਗੁਰਜੀਤ) : ਨਿਊ ਚੰਡੀਗੜ੍ਹ ’ਚ ਪਲਾਟ ਦਾ ਬਿਆਨਾ ਲੈ ਕੇ ਰਜਿਸਟਰੀ ਨਾ ਕਰਵਾਉਣ ’ਤੇ 30 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਧੋਖਾਧੜੀ ਦੇ ਦੋਸ਼ ’ਚ ਸਵਾਤੀ ਸ਼ਰਮਾ ਅਤੇ ਉਸ ਦੇ ਪਤੀ ਰਾਹੁਲ ਸ਼ਰਮਾ ਵਾਸੀ ਸੈਕਟਰ-12ਏ ਪੰਚਕੂਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਹ ਫ਼ਿਲਹਾਲ ਗ੍ਰਿਫ਼ਤ ਤੋਂ ਬਾਹਰ ਹਨ। ਪੀੜਤ ਨਰਿੰਦਰ ਕੁਮਾਰ ਵਾਸੀ ਸੈਕਟਰ-23 ਚੰਡੀਮੰਦਰ ਨੇ ਦੱਸਿਆ ਕਿ ਰਾਹੁਲ ਸ਼ਰਮਾ ਉਸ ਦਾ ਪੁਰਾਣਾ ਜਾਣਕਾਰ ਹੈ। ਉਸ ਨੇ ਪਲਾਟ ਲੈਣ ਲਈ ਰਾਹੁਲ ਨਾਲ ਗੱਲਬਾਤ ਕੀਤੀ ਸੀ।

ਰਾਹੁਲ ਨੇ ਆਖਿਆ ਸੀ ਕਿ ਉਸ ਦੀ ਪਤਨੀ ਸਵਾਤੀ ਸ਼ਰਮਾ ਦੇ ਨਾਮ ’ਤੇ ਇਕ ਪਲਾਟ ਓਮੈਕਸ ਨਿਊ ਚੰਡੀਗੜ੍ਹ ਵਿਖੇ ਹੈ। ਪਲਾਟ ਦਾ ਸੌਦਾ 90 ਲੱਖ ਰੁਪਏ ’ਚ ਹੋ ਗਿਆ ਅਤੇ ਮੌਕੇ ’ਤੇ 30 ਲੱਖ ਦੇ ਦਿੱਤੇ। ਕੁੱਝ ਦਿਨ ਬਾਅਦ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਲਾਟ ਸਬੰਧੀ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਨਾਲ ਬਿਆਨਾ ਕਰ ਕੇ ਪੈਸੇ ਲਏ ਹਨ। ਸਾਜਿਸ਼ ਤਹਿਤ ਪਲਾਟ ਨੂੰ ਦੁਬਾਰਾ ਵੇਚ ਕੇ 30 ਲੱਖ ਰੁਪਏ ਦੀ ਧੋਖਾਧੜੀ ਕਰ ਲਈ। ਉਸ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ 24 ਜੂਨ ਨੂੰ ਕਾਰਵਾਈ ਲਈ ਦਰਖ਼ਾਸਤ ਦਿੱਤੀ ਸੀ, ਜਿਸ ਦੀ ਪੜਤਾਲ ਉਪ ਕਪਤਾਨ ਪੁਲਸ (ਟ੍ਰੈਫਿਕ) ਵੱਲੋਂ ਕੀਤੀ ਗਈ। ਤਫ਼ਤੀਸੀ ਅਫ਼ਸਰ ਏ. ਐੱਸ. ਆਈ. ਕੇਵਲ ਸਿੰਘ ਨੇ ਮਾਮਲਾ ਦਰਜ ਕੀਤਾ।


Babita

Content Editor

Related News