UK ਦਾ ਵੀਜ਼ਾ ਲਗਾਉਣ ਦੇ ਨਾਂ ’ਤੇ 13 ਲੱਖ 86 ਹਜ਼ਾਰ ਠੱਗੇ
Sunday, Mar 24, 2024 - 04:08 PM (IST)
ਚੰਡੀਗੜ੍ਹ (ਨਵਿੰਦਰ/ਸੁਸ਼ੀਲ) : ਯੂ. ਕੇ. ਦਾ ਵਰਕ ਵੀਜ਼ਾ ਲਗਾਉਣ ਦੇ ਨਾਮ ’ਤੇ ਮੋਗਾ ਨਿਵਾਸੀ ਵਿਅਕਤੀ ਤੋਂ ਸੈਕਟਰ-40 ਸਥਿਤ ਇੰਮੀਗ੍ਰੇਸ਼ਨ ਕੰਪਨੀ ਦੇ ਅਧਿਕਾਰੀਆਂ ਨੇ 13 ਲੱਖ 86 ਹਜ਼ਾਰ 200 ਰੁਪਏ ਦੀ ਠੱਗੀ ਕਰ ਲਈ। ਪੀੜਤ ਹਰਪਰਜੋਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਜਾਂਚ ਕਰ ਕੇ ਗਗਨਦੀਪ ਉਰਫ਼ ਅਮਨ, ਯੋਗਰਾਜ, ਰਾਜਬੀਰ ਸਮੇਤ ਹੋਰਨਾਂ ’ਤੇ ਸਾਜਿਸ਼ ਬਣਾਉਣ ਤੇ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਮੋਗਾ ਦੇ ਪਿੰਡ ਤਾਰੇਵਾਲਾ ਦੇ ਹਰਪਨਜੋਤ ਸਿੰਘ ਨੇ ਦੱਸਿਆ ਕਿ ਯੂ. ਕੇ. ਜਾਣ ਲਈ ਸਬੰਧਿਤ ਕੰਪਨੀ ਨਾਲ ਸੰਪਰਕ ਕੀਤਾ ਸੀ। ਦੋ ਸਾਲ ਦਾ ਵਰਕ ਵੀਜ਼ਾ ਦਵਾਉਣ ਦੇ ਨਾਮ ’ਤੇ ਗਗਨਦੀਪ ਉਰਫ਼ ਅਮਨ, ਯੋਗਰਾਜ, ਰਾਜਬੀਰ ਨੇ 15 ਲੱਖ ਰੁਪਏ ਮੰਗੇ। ਉਸ ਨੇ 10 ਲੱਖ ਨਗਦ ਤੇ ਚੈੱਕ ਦੇ ਜਰੀਏ ਦਿੱਤੇ। ਇਸ ਤੋਂ ਬਾਅਦ ਸਾਢੇ ਤਿੰਨ ਲੱਖ ਰੁਪਏ ਆਨਲਾਈਨ ਟਰਾਂਸਫ਼ਰ ਕਰ ਦਿੱਤੇ। ਕੰਪਨੀ ਨੇ ਦੋ ਮਹੀਨੇ ਵਿਚ ਵੀਜ਼ਾ ਦੇਣ ਦਾ ਵਾਇਦਾ ਕੀਤਾ ਪਰ 6 ਮਹੀਨੇ ਲੰਘ ਜਾਣ ਤੋਂ ਬਾਅਦ ਵੀ ਵੀਜ਼ਾ ਨਹੀਂ ਮਿਲਿਆ।