ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 8.50 ਲੱਖ ਦੀ ਧੋਖਾਦੇਹੀ

05/01/2023 1:31:03 PM

ਮੋਹਾਲੀ (ਸੰਦੀਪ) : ਵਿਦੇਸ਼ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਏਅਰੋ ਸਿਟੀ 'ਚ ਰਹਿਣ ਵਾਲੀ ਮਨੀਸ਼ਾ ਨਾਲ 8.50 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ ਫੇਜ਼-11 ਥਾਣਾ ਪੁਲਸ ਨੇ ਮੁਲਜ਼ਮ ਕੁੜੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮਨੀਸ਼ਾ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਮਹਿਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨੀਸ਼ਾ ਨੇ ਦੱਸਿਆ ਸੀ ਕਿ ਉਹ ਮੂਲਰੂਪ ਤੋਂ ਨੰਗਲ ਦੀ ਰਹਿਣ ਵਾਲੀ ਹੈ ਅਤੇ ਸੈਕਟਰ-66 ਸਥਿਤ ਏਅਰੋ ਸਿਟੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।

ਉਸ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਮਹਿਕ ਵੀ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਆਸ-ਪਾਸ ਰਹਿਣ ਕਾਰਨ ਉਨ੍ਹਾਂ 'ਚ ਜਾਣ-ਪਛਾਣ ਸੀ, ਜਿਸ ਤੋਂ ਬਾਅਦ ਮਹਿਕ ਨੇ ਉਸ ਨੂੰ ਵਿਦੇਸ਼ ਦਾ ਵਰਕ ਵੀਜ਼ਾ ਦਿਵਾਏ ਜਾਣ ਦੀ ਗੱਲ ਕਹਿੰਦੇ ਹੋਏ ਉਸ ਤੋਂ 8.50 ਲੱਖ ਰੁਪਏ ਲੈ ਲਏ, ਉਸ ਤੋਂ ਬਾਅਦ ਨਾ ਤਾਂ ਉਸ ਦਾ ਵਰਕ ਵੀਜ਼ਾ ਲਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪਰੇਸ਼ਾਨ ਹੋ ਕੇ ਇਸ ਦੀ ਸ਼ਿਕਾਇਤ ਮਨੀਸ਼ਾ ਨੇ ਪੁਲਸ ਨੂੰ ਕੀਤੀ। ਪੁਲਸ ਨੇ ਜਾਂਚ ਦੇ ਆਧਾਰ ’ਤੇ ਮਹਿਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Babita

Content Editor

Related News