ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਕੈਂਸਲ ਚੈੱਕ ਲੈ ਕੇ ਖਾਲੀ ਕਰ ਗਏ ਖਾਤਾ (ਵੀਡੀਓ)

01/11/2020 1:28:02 PM

ਗੁਰਦਾਸਪੁਰ (ਧਰਮਿੰਦਰ)— ਜਿਵੇਂ-ਜਿਵੇਂ ਅਪਰਾਧੀਆਂ ਲਈ ਕਾਨੂੰਨ ਵੱਲੋਂ ਆਪਣੀ ਸੁਰੱਖਿਆ ਏਜੰਸੀਆਂ ਨੂੰ ਹਾਈਟਟੈੱਕ ਕੀਤਾ ਜਾ ਰਿਹਾ ਹੈ, ਉਵੇਂ ਹੀ ਮੁਲਜ਼ਮਾਂ ਵੱਲੋਂ ਅਪਰਾਧ ਲਈ ਨਵੇਂ ਢੰਗ ਅਪਣਾਏ ਜਾ ਰਹੇ ਹਨ। ਅਜਿਹਾ ਹੀ ਕੁਝ ਪਠਾਨਕੋਟ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਸ਼ਖਸ ਵੱਲੋਂ ਖੁਦ ਨੂੰ ਕੋਟੈੱਕ ਬੈਂਕ ਦਾ ਕਰਮਚਾਰੀ ਦੱਸ ਦੇ ਮੋਬਾਇਲ ਦੁਕਾਨਦਾਰ ਦੇ ਨਾਲ ਕਰੀਬ ਇਕ ਲੱਖ ਦੀ ਠੱਗੀ ਨੂੰ ਅੰਜਾਮ ਦਿੱਤਾ ਗਿਆ।

PunjabKesari

ਦੁਕਾਨਦਾਰ ਅੰਕੁਸ਼ ਮਹਾਜਨ ਨੇ ਦੱਸਿਆ ਕਿ ਇਕ ਸ਼ਖਸ ਉਸ ਦੇ ਕੋਲ ਆਇਆ ਅਤੇ ਬੈਂਕ 'ਚ ਖਾਤਾ ਖੋਲ੍ਹਣ ਦੀ ਗੱਲ ਕਰਕੇ ਸਵਾਈਪ ਮਸ਼ੀਨ ਦੀ ਗੱਲ ਕਰਦਿਆਂ ਕੁਝ ਆਈ. ਡੀ. ਪਰੂਫ ਲਏ। ਇਸ ਦੇ ਨਾਲ ਹੀ ਸਕਿਓਰਿਟੀ ਵਜੋਂ ਉਸ ਦੇ ਕੋਲੋਂ ਉਸ ਦੇ ਬੈਂਕ ਅਕਾਊਂਟ ਦੇ 2 ਕੈਂਸਲ ਚੈੱਕ ਲਏ, ਜੋ ਕਿ ਉਸ ਸ਼ਖਸ ਵੱਲੋਂ ਕੈਸ਼ ਕਰਵਾ ਲਏ ਗਏ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਨੋਸਰਬਾਜ਼ਾਂ ਵੱਲੋਂ ਮੈਜਿਕ ਪੈਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਲੋਕਾਂ ਨਾਲ ਠੱਗੀ ਨੂੰ ਅੰਜਾਮ ਦੇ ਰਹੇ ਹਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। 

PunjabKesari

ਉਥੇ ਹੀ ਦੂਜੇ ਪਾਸੇ ਪੁਲਸ ਅਧਿਕਾਰੀਆਂ ਦੇ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਡੀ. ਐੱਸ. ਪੀ. ਰਜਿੰਦਰ ਮਨਹਾਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਿਕਾਇਤ ਆਈ ਹੈ ਕਿ ਕਿਸੇ ਸ਼ਖਸ ਵੱਲੋਂ ਇਕ ਦੁਕਾਨਦਾਰ ਤੋਂ ਇਕ ਲੱਖ ਦੇ ਕਰੀਬ ਕੈਂਸਲ ਚੈੱਕ ਲੈ ਕੇ ਕੈਸ਼ ਕਰਵਾਇਆ ਗਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।


shivani attri

Content Editor

Related News