ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਠੱਗੇ

Thursday, Jul 19, 2018 - 02:00 AM (IST)

ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਠੱਗੇ

ਸਮਾਣਾ(ਦਰਦ)-ਪਰਿਵਾਰ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਇਕ ਮਾਮਲਾ ਸਿਟੀ ਪੁਲਸ  ਕੋਲ  ਆਇਆ  ਹੈ। ਸ਼ਹਿਰ ਦੇ ਹੀ ਪਤੀ-ਪਤਨੀ ਖਿਲਾਫ ਧਾਰਾ 406, 420 ਆਈ. ਪੀ. ਸੀ. ਸੈਕਸ਼ਨ 13 ਪ੍ਰੀਵੈਨਸ਼ਨ ਆਫ ਮਨੁੱਖੀ ਸਮਗਲਿੰਗ ਐਕਟ 2014 ਤਹਿਤ ਦਰਜ ਕੀਤਾ ਗਿਆ ਹੈ। ਨਵੀਨ ਬਾਂਸਲ ਪੁੱਤਰ ਇੰਦਰਜੀਤ ਬਾਂਸਲ ਵਾਸੀ  ਸਮਾਣਾ ਵੱਲੋਂ ਸਿਟੀ ਪੁਲਸ ਨੂੰ  ਦਰਜ ਕਰਵਾਈ ਰਿਪੋਰਟ ਮੁਤਾਬਕ  ਖੁਦ ਅਤੇ ਪਤਨੀ ਪ੍ਰੀਤ ਤੇ ਪੁੱਤਰ  ਮਾਨਵ ਬਾਂਸਲ ਨਾਲ ਪਰਿਵਰ ਸਣੇ  ਅਮਰੀਕਾ ਵਸਣਾ ਚਾਹੁੰਦਾ ਸੀ। ਇਸ ਬਾਰੇ ਉਸ ਦਾ ਨਜ਼ਦੀਕੀ ਦੋਸਤ ਲਵ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਮੱਛੀ-ਹੱਟਾ ਪੂਰੀ ਜਾਣਕਾਰੀ ਰਖਦਾ ਸੀ। ਉਸ ਨੇ ਆਪਣੀ ਪਤਨੀ ਕੰਚਨ ਨਾਲ ਮਿਲ ਕੇ ਉਸ ਦੇ ਪਰਿਵਾਰ  ਨੂੰ ਅਮਰੀਕਾ ਦਾ ਪੱਕਾ ਵੀਜ਼ਾ ਲਵਾਉਣ ਦਾ ਝਾਂਸਾ ਦਿੱਤਾ। ਅਲੱਗ-ਅਲੱਗ ਸਮੇਂ ਦੌਰਾਨ ਨਕਦ ਅਤੇ ਬੈਂਕ ਖਾਤਿਆਂ ਰਾਹੀਂ ਜੁਲਾਈ 2016 ਅਤੇ ਸਤੰਬਰ 2016 ਵਿਚ ਇਹ ਰਕਮ ਪ੍ਰਾਪਤ ਕਰ ਲਈ। ਨਾ ਤਾਂ ਉਨ੍ਹਾਂ ਨੂੰ ਪੱਕੇ ਤੌਰ ’ਤੇ ਵੀਜ਼ਾ ਲਵਾ ਕੇ ਦਿੱਤਾ ਤੇ  ਨਾ  ਹੀ ਵਾਰ-ਵਾਰ ਮੰਗਣ ’ਤੇ ਸਾਰੀ  ਰਕਮ ਵਾਪਸ ਕੀਤੀ।  ਲਵ ਕੁਮਾਰ ਤੇ ਉਸ ਦੀ ਪਤਨੀ ਕੰਚਨ ਵੱਲੋਂ 60.65 ਲੱਖ ਦੀ ਧੋਖਾਦੇਹੀ ਕੀਤੀ ਗਈ। ਇਸ ਸਬੰਧੀ ਜਨਵਰੀ 2018 ਨੂੰ ਉਸ  ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਜਾਂਚ-ਪਡ਼ਤਾਲ ਕਰਨ ਉਪਰੰਤ ਪੁਲਸ ਨੇ  ਮਾਮਲਾ ਦਰਜ ਕਰ ਲਿਆ। ਪੁਲਸ ਨੇ  ਦੱਸਿਆ ਕਿ ਕਿਸੇ  ਵੀ ਦੋਸ਼ੀ ਨੂੰ ਹਿਰਾਸਤ ਵਿਚ ਅਜੇ  ਨਹੀਂ ਲਿਆ ਗਿਆ। 
 


Related News