ਧੋਖਾਦੇਹੀ ਦੇ ਮਾਮਲੇ ''ਚ 2 ਖਿਲਾਫ ਕੇਸ ਦਰਜ

Tuesday, Jul 11, 2017 - 12:46 AM (IST)

ਧੋਖਾਦੇਹੀ ਦੇ ਮਾਮਲੇ ''ਚ 2 ਖਿਲਾਫ ਕੇਸ ਦਰਜ

ਫਿਰੋਜ਼ਪੁਰ(ਕੁਮਾਰ)—ਅਦਾਲਤ ਵਿਚ ਚੱਲ ਰਹੇ ਕੇਸ ਵਾਲੇ ਮਕਾਨ ਦਾ 23 ਲੱਖ 50 ਹਜ਼ਾਰ ਰੁਪਏ ਵਿਚ ਵੇਚਣ ਦਾ ਸੌਦਾ ਕਰਨ ਅਤੇ 6 ਲੱਖ ਰੁਪਏ ਬਿਆਨਾ ਲੈਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਰਵਿੰਦਰ ਕੌਰ ਅਤੇ ਸੰਜੀਵ ਕੁਮਾਰ ਦੇ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਪ੍ਰਭੋਦ ਕੁਮਾਰ ਵਾਸੀ ਫਿਰੋਜ਼ਪੁਰ ਨੇ ਦੋਸ਼ ਲਾਇਆ ਹੈ ਕਿ ਰਵਿੰਦਰ ਕੌਰ ਅਤੇ ਸੰਜੀਵ ਕੁਮਾਰ ਨੇ ਗੁਰੂ ਰਾਮਦਾਸ ਨਗਰ ਫਿਰੋਜ਼ਪੁਰ ਸ਼ਹਿਰ ਦੇ ਮਕਾਨ ਨੂੰ ਸਾਢੇ 23 ਲੱਖ ਰੁਪਏ ਵਿਚ ਵੇਚਣ ਦਾ ਸੌਦਾ ਕੀਤਾ ਸੀ ਅਤੇ 6 ਲੱਖ ਰੁਪਏ ਬਿਆਨਾ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸਨੂੰ ਬਾਅਦ ਵਿਚ ਇਹ ਪਤਾ ਚੱਲਿਆ ਕਿ ਇਸ ਮਕਾਨ ਦਾ ਅਦਾਲਤ ਵਿਚ ਕੇਸ ਚੱਲਦਾ ਹੈ।


Related News