5ਵੇਂ ਦਿਨ ਵਿਚ ਦਾਖਲ ਹੋਇਆ ਫਤਿਹਵੀਰ ਨੂੰ ਬਚਾਉਣ ਲਈ Rescue Operation

Monday, Jun 10, 2019 - 05:43 AM (IST)

5ਵੇਂ ਦਿਨ ਵਿਚ ਦਾਖਲ ਹੋਇਆ ਫਤਿਹਵੀਰ ਨੂੰ ਬਚਾਉਣ ਲਈ Rescue Operation

ਜਲੰਧਰ (ਵੈੱਬ ਡੈਸਕ)- ਫਤਿਹਵੀਰ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਵੀਰਵਾਰ ਤੋਂ ਜਾਰੀ ਰੈਸਕਿਊ ਆਪ੍ਰੇਸ਼ਨ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਵੀਰਵਾਰ ਸ਼ਾਮ ਨੂੰ ਫਤਿਹਵੀਰ ਬੋਰਵੈੱਲ ਵਿਚ  ਡਿੱਗਿਆ ਸੀ ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ। 2 ਸਾਲ ਦਾ ਫਤਿਹਵੀਰ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ ਤੇ ਉਹ 110 ਫੁੱਟ ਦੀ ਡੂੰਘਾਈ ਵਿਚ ਇਕ 7 ਇੰਚੀ ਪਾਇਪ ਵਿਚ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ। ਮੌਕੇ ਉਤੇ ਪ੍ਰਸ਼ਾਸਨ ਵਲੋਂ ਆਪਣੇ ਤੌਰ ਉਤੇ ਵਿਆਪਕ ਪ੍ਰਬੰਧ ਕੀਤੇ ਹੋਏ ਹਨ ਪਰ ਸੋਮਵਾਰ ਦੀ ਸਵੇਰ ਚੜ੍ਹਦੇ ਸਾਰ ਹੀ ਇਹ ਰੈਸਕਿਊ ਆਪ੍ਰੇਸ਼ਨ ਲਗਾਤਾਰ 5ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਫਤਿਹਵੀਰ ਦਾ ਅੱਜ ਭਾਵ 10 ਜੂਨ ਨੂੰ ਜਨਮਦਿਨ ਵੀ ਹੈ। ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫਤਿਹਵੀਰ ਲਈ ਅਰਦਾਸਾ ਕਰ ਰਹੇ ਹਨ। 


author

Karan Kumar

Content Editor

Related News