ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ, ਸੋਲਰ ਲਾਈਟਾਂ ਦਾ ਚੁੱਕਿਆ ਗਿਆ ਮੁੱਦਾ (ਵੀਡੀਓ)

Wednesday, Mar 06, 2024 - 10:29 AM (IST)

ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ, ਸੋਲਰ ਲਾਈਟਾਂ ਦਾ ਚੁੱਕਿਆ ਗਿਆ ਮੁੱਦਾ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਬੀਤੇ ਦਿਨ ਸਦਨ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਜਟ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਅੱਜ ਵਿਚਾਰ-ਚਰਚਾ ਹੋਣੀ ਹੈ। ਸਦਨ 'ਚ ਇਸ ਵੇਲੇ ਪ੍ਰਸ਼ਨਕਾਲ ਚੱਲ ਰਿਹਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਭਰਤੀ ਚੱਲ ਰਹੀ ਹੈ ਅਤੇ ਅਸੀਂ ਮੈਡੀਕਲ ਲਾਈਨ 'ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਵਾਂਗੇ। 

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ, ਬਜਟ 'ਚ ਮਾਈਨਿੰਗ ਸਾਈਟਾਂ ਬਾਰੇ ਕੀਤਾ ਗਿਆ ਵੱਡਾ ਐਲਾਨ
ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ 'ਚ ਵੱਖ-ਵੱਖ ਸਕੀਮਾਂ 'ਚੋਂ ਪੂਰੇ ਪੰਜਾਬ ਅਤੇ ਰੋਪੜ ਹਲਕੇ ਦੇ ਪਿੰਡਾਂ 'ਚ ਕਿੰਨੀਆਂ ਸੋਲਰ ਲਾਈਟਾਂ ਲਾਈਆਂ ਗਈਆਂ ਅਤੇ ਇਨ੍ਹਾਂ 'ਚੋਂ ਕਿੰਨੀਆਂ ਸੋਲਰ ਲਾਈਟਾਂ ਮੌਜੂਦਾ ਸਮੇਂ 'ਚ ਚੱਲ ਰਹੀਆਂ ਹਨ ਅਤੇ ਕਿੰਨੀਆਂ ਖ਼ਰਾਬ ਪਈਆਂ ਹਨ। ਭਵਿੱਖ 'ਚ ਸੋਲਰ ਲਾਈਟਾਂ ਨੂੰ ਲੰਬੇ ਸਮੇਂ ਤੱਕ ਚੱਲਦੇ ਰੱਖਣ ਲਈ ਕੀ ਯੋਜਨਾ ਹੈ?
ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਐਲਾਨ ਤੋਂ ਨਿਕਲੀ ‘ਮਾਲਵਾ ਨਹਿਰ’ ਸਮੁੱਚੀ ਮਾਲਵਾ ਪੱਟੀ ਲਈ ਬਣ ਸਕਦੀ ਹੈ ਸਿਆਸੀ ਧਾਰਾ

ਇਸ 'ਤੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ 82349 ਸੋਲਰ ਲਾਈਟਾਂ ਲਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਰੋਪੜ 'ਚ ਪਿਛਲੇ 10 ਸਾਲਾਂ ਦੌਰਾਨ 3,333 ਸੋਲਰ ਲਾਈਟਾਂ ਲਾਈਆਂ ਗਈਆਂ ਹਨ, ਜਿਨ੍ਹਾਂ ਚੋਂ 1165 ਲਾਈਟਾਂ ਚੱਲ ਰਹੀਆਂ ਹਨ ਅਤੇ 2168 ਸੋਲਰ ਲਾਈਟਾਂ ਖ਼ਰਾਬ ਪਈਆਂ ਹਨ। ਉਨ੍ਹਾਂ ਦੱਸਿਆ ਕਿ ਖ਼ਰਾਬ ਲਾਈਟਾਂ ਨੂੰ ਠੀਕ ਕਰਨ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਿੰਡਾਂ ਦੀਆਂ ਪੰਚਾਇਤਾਂ ਦੀ ਹੈ ਅਤੇ ਪੰਚਾਇਤਾਂ ਕੋਲ ਜਿਹੜੇ ਫੰਡ ਪਏ ਹਨ, ਉਨ੍ਹਾਂ 'ਚੋਂ ਹੀ ਇਨ੍ਹਾਂ ਲਾਈਟਾਂ ਨੂੰ ਠੀਕ ਕਰਵਾਇਆ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News