ਨਵੀਂ ਦਿੱਲੀ ਐਕਸਪੈੱਸ ਸਮੇਤ 4 ਟਰੇਨਾਂ ਨੂੰ 27 ਅਪ੍ਰੈਲ ਤੱਕ ਕੀਤਾ ਰੱਦ

Saturday, Mar 24, 2018 - 07:04 AM (IST)

ਨਵੀਂ ਦਿੱਲੀ ਐਕਸਪੈੱਸ ਸਮੇਤ 4 ਟਰੇਨਾਂ ਨੂੰ 27 ਅਪ੍ਰੈਲ ਤੱਕ ਕੀਤਾ ਰੱਦ

ਜਲੰਧਰ, (ਗੁਲਸ਼ਨ)- ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮੁਰੰਮਤ ਦਾ ਕੰਮ ਹੋਣ ਕਾਰਨ ਸਬੰਧਿਤ ਵਿਭਾਗ ਵੱਲੋਂ ਟ੍ਰੈਫਿਕ ਬਲਾਕ ਲਿਆ ਗਿਆ ਹੈ। ਜਿਸ ਕਾਰਨ ਨਵੀਂ ਦਿੱਲੀ-ਜਲੰਧਰ ਸਿਟੀ-ਨਵੀਂ ਦਿੱਲੀ ਐਕਸਪੈੱਸ (14681/ 14682) ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ (12459/ 12460) ਟਰੇਨਾਂ 27 ਅਪ੍ਰੈਲ ਤੱਕ ਰੱਦ ਰਹਿਣਗੀਆਂ। ਜ਼ਿਕਰਯੋਗ ਹੈ ਕਿ ਉਕਤ ਟਰੇਨਾਂ ਨੂੰ ਪਹਿਲਾਂ 18 ਤੋਂ 22 ਮਾਰਚ ਤੱਕ ਰੱਦ ਕੀਤਾ ਗਿਆ ਸੀ ਪਰ ਹੁਣ ਇਸ ਦੀ ਮਿਆਦ ਕਰੀਬ 1 ਮਹੀਨਾ ਹੋਰ ਵਧਾ ਦਿੱਤੀ ਗਈ ਹੈ। ਟਰੇਨਾਂ ਦੇ ਰੱਦ ਰਹਿਣ ਦੀ ਮਿਆਦ ਵਾਰ-ਵਾਰ ਵਧਾਉਣ ਨਾਲ ਰੇਲ ਯਾਤਰੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।


Related News