ਪੰਜਾਬ ਦੇ 4 ਸੀਨੀਅਰ IFS ਅਧਿਕਾਰੀ ਤਬਦੀਲ

08/09/2019 11:12:54 PM

ਚੰਡੀਗੜ੍ਹ (ਭੁੱਲਰ)— ਪੰਜਾਬ ਸਰਕਾਰ ਵੱਲੋਂ ਸ਼ੁਕੱਰਵਾਰ 4 ਸੀਨੀਅਰ ਆਈ. ਐੱਫ. ਐੱਸ. ਅਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ 'ਚ ਪ੍ਰਧਾਨ ਮੁੱਖ ਵਣਪਾਲ ਰੈਂਕ ਦੇ 3 ਅਧਿਕਾਰੀ ਸ਼ਾਮਲ ਹਨ। ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਰੌਸ਼ਨ ਸੰਕਾਰੀਆ ਵੱਲੋਂ ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਇਕ ਵਾਰ ਫਿਰ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫਾਰੈਸਟ ਕੁਲਦੀਪ ਕੁਮਾਰ ਨੂੰ ਹੈੱਡ ਆਫ ਫਾਰੈਸਟ ਫੋਰਸ ਤਾਇਨਾਤ ਕਰ ਦਿੱਤਾ ਹੈ। ਕੁਲਦੀਪ ਕੁਮਾਰ ਹੁਣ ਆਈ. ਐੱਫ. ਐੱਸ. ਜਤਿੰਦਰ ਸ਼ਰਮਾ ਦੀ ਜਗ੍ਹਾ ਵਿਭਾਗ ਪ੍ਰਮੁੱਖ ਦੀ ਜ਼ਿੰਮੇਵਾਰੀ ਸੰਭਾਲਣਗੇ। ਜਤਿੰਦਰ ਸ਼ਰਮਾ ਨੂੰ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਉਥੇ ਹੀ, ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦਾ ਜ਼ਿੰਮਾ ਸੰਭਾਲ ਰਹੇ ਆਈ.ਐੱਫ.ਐੱਸ.ਐੱਚ. ਐੱਸ. ਗਰੇਵਾਲ ਨੂੰ ਐਡੀਸ਼ਨਲ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫਾਰੈਸਟ (ਆਈ. ਵਾਰਡ ਪ੍ਰੋਜੈਕਟ) ਤਾਇਨਾਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਮੌਜੂਦਾ ਸਮੇਂ 'ਚ ਆਈ.ਵਾਰਡ ਪ੍ਰੋਜੈਕਟ ਦਾ ਜ਼ਿੰਮਾ ਸੰਭਾਲ ਰਹੇ ਆਈ. ਐੱਫ.ਐੱਸ. ਧਰਿੰਦਰ ਸਿੰਘ ਨੂੰ ਇਕ ਵਾਰ ਫਿਰ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫਾਰੈਸਟ (ਵਾਈਲਡ ਲਾਈਫ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਆਦੇਸ਼ ਜੰਗਲ ਅਤੇ ਵਣਜੀਵ ਸੁਰੱਖਿਆ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਡਾਕਟਰ ਰੌਸ਼ਨ ਸੁੰਕਾਰੀਆ ਨੇ ਜਾਰੀ ਕੀਤੇ ਹਨ। ਆਈ.ਐੱਫ.ਐੱਸ. ਕੁਲਦੀਪ ਕੁਮਾਰ ਨੂੰ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਹੈੱਡ ਆਫ ਫਾਰੈਸਟ ਫੋਰਸ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ ਪਰ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਕੁੱਝ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਵਿਭਾਗ ਪ੍ਰਮੁੱਖ ਦੇ ਅਹੁਦੇ ਤੋਂ ਹਟਾ ਕੇ ਚੀਫ ਵਾਈਲਡ ਲਾਈਫ ਵਾਰਡਨ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ। ਉਥੇ ਹੀ ਚੀਫ ਵਾਈਲਡ ਲਾਈਫ ਵਾਰਡਨ ਦਾ ਜ਼ਿੰਮਾ ਸੰਭਾਲ ਰਹੇ ਆਈ.ਐੱਫ.ਐੱਸ. ਧਰਿੰਦਰ ਸਿੰਘ ਨੂੰ ਆਈ ਵਾਰਡ ਪ੍ਰੋਜੈਕਟ 'ਚ ਤਾਇਨਾਤ ਕਰ ਦਿੱਤਾ ਗਿਆ ਸੀ।


KamalJeet Singh

Content Editor

Related News