ਸਾਬਕਾ ਐੱਸ. ਪੀ. ਦੇਸਰਾਜ ਵਲੋਂ ਸੀ. ਬੀ. ਆਈ. ਅਦਾਲਤ ਦੇ ਫੈਸਲੇ ਨੂੰ ਚੁਣੌਤੀ

Saturday, Sep 01, 2018 - 03:03 PM (IST)

ਸਾਬਕਾ ਐੱਸ. ਪੀ. ਦੇਸਰਾਜ ਵਲੋਂ ਸੀ. ਬੀ. ਆਈ. ਅਦਾਲਤ ਦੇ ਫੈਸਲੇ ਨੂੰ ਚੁਣੌਤੀ

ਚੰਡੀਗੜ੍ਹ (ਬਰਜਿੰਦਰ) : 2 ਲੱਖ ਰੁਪਏ ਰਿਸ਼ਵਤ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਐੱਸ. ਪੀ. ਦੇਸਰਾਜ ਨੂੰ 3 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਦੇਸਰਾਜ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਸੀ. ਬੀ. ਆਈ. ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਇਕ ਲੱਖ ਰੁਪਏ ਦੇ ਨਾਲ ਅਕਤੂਬਰ, 2012 'ਚ ਸੈਕਟਰ-23 ਸਥਿਤ ਸਰਕਾਰੀ ਰਿਹਾਇਸ਼ 'ਚੋਂ ਦੇਸਰਾਜ ਨੂੰ ਕਾਬੂ ਕੀਤਾ ਗਿਆ ਸੀ।

ਦੇਸਰਾਜ ਨੇ ਹਾਈਕੋਰਟ ਨੂੰ ਮੰਗ ਕੀਤੀ ਕਿ ਅਪੀਲ ਪੈਂਡਿੰਗ ਰਹਿਣ ਤੱਕ ਹੇਠਲੀ ਅਦਾਲਤ ਦੀ ਸਜ਼ਾ ਮੁੱਅਤਲ ਕੀਤੀ ਜਾਵੇ। ਫਿਲਹਾਲ 10 ਅਗਸਤ ਨੂੰ ਸਜ਼ਾ ਦੇ ਤੁਰੰਤ ਬਾਅਦ ਤੋਂ ਦੇਸਰਾਜ 8 ਅਕਤੂਬਰ ਤੱਕ ਜ਼ਮਾਨਤ 'ਤੇ ਹੈ। 8 ਅਗਸਤ ਨੂੰ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਤਹਿਤ ਦੇਸਰਾਜ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਈਕੋਰਟ ਨੇ ਦੇਸਰਾਜ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਤੇ ਉਸ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਹੈ। 


Related News