ਪਿੰਡ ਭਾਗੀਕੇ ਦੇ ਸਾਬਕਾ ਸਰਪੰਚ ਹਰਪ੍ਰੀਤ ਭਾਗੀਕੇ ਦੀ ਕੈਨੇਡਾ ’ਚ ਮੌਤ

Monday, Sep 18, 2023 - 06:42 PM (IST)

ਪਿੰਡ ਭਾਗੀਕੇ ਦੇ ਸਾਬਕਾ ਸਰਪੰਚ ਹਰਪ੍ਰੀਤ ਭਾਗੀਕੇ ਦੀ ਕੈਨੇਡਾ ’ਚ ਮੌਤ

ਨਿਹਾਲ ਸਿੰਘ ਵਾਲਾ/ਕੈਨੇਡਾ (ਬਾਵਾ) : ਭਾਗੀ ਕੇ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਦਾ ਕੈਨੇਡਾ ਦੇ ਕੈਲਗਿਰੀ ਵਿਚ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ ਹੋ ਗਿਆ। ਉਹ ਪੰਜ ਸਾਲ ਤੋਂ ਕੈਨੇਡਾ ਵਿਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿ ਰਿਹਾ ਸੀ। ਹਰਪ੍ਰੀਤ ਸਿੰਘ ਭਾਗੀ ਕੇ ਦੇ ਪਿਤਾ ਸਾਬਕਾ ਅਧਿਆਪਕ ਆਗੂ ਪ੍ਰਿੰਸੀਪਲ ਜੁਗਿੰਦਰ ਸਿੰਘ ਦਾ ਸਪੁੱਤਰ ਸਾਹਿਤਕਾਰਾ ਅਮਰਪ੍ਰੀਤ ਕੌਰ ਦਾ ਭਰਾ ਸੀ। 

ਇਹ ਵੀ ਪੜ੍ਹੋ : ਪੰਜਾਬ ਦੇ 37.98 ਲੱਖ ਪਰਿਵਾਰਾਂ ਲਈ ਵੱਡੀ ਖ਼ਬਰ, ਨਵੰਬਰ ਮਹੀਨੇ ਸ਼ੁਰੂ ਹੋਣ ਜਾ ਰਹੀ ਇਹ ਸਕੀਮ

1984 ਵਿਚ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਤੋਂ ਬਾਅਦ ਨਾਬਾਲਿਗ ਉਮਰ ਵਿਚ ਹੀ ਹਰਪ੍ਰੀਤ ਸਿੰਘ ਗਰਮ ਖਿਆਲੀਆਂ ’ਚ ਸ਼ਾਮਲ ਹੋ ਗਿਆ ਸੀ। ਹਰਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਲੰਮਾ ਸਮਾਂ ਸੰਗਰੂਰ ਦੀ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ ਸੀ। ਹਰਪ੍ਰੀਤ ਸਿੰਘ ਪਿੰਡ ਦੇ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਰਹਿ ਚੁੱਕਾ ਹੈ ਅਤੇ ਕੁਝ ਸਮਾਂ ਪਹਿਲਾਂ ਉਹ ਪਰਿਵਾਰ ਸਮੇਤ ਕੈਨੇਡਾ ਦੇ ਕੈਲਗਿਰੀ ਵਿਖੇ ਚਲਾ ਗਿਆ ਸੀ।

ਇਹ ਵੀ ਪੜ੍ਹੋ : ਤਰਨਤਾਰਨ : ਪਰਿਵਾਰ ’ਤੇ ਵਰ੍ਹਿਆ ਕਹਿਰ, ਪੇਟ ਦਰਦ ਤੋਂ ਬਾਅਦ ਦੋ ਪੁੱਤਾਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News