ਬਟਾਲਾ ਦੇ ਪਿੰਡ 'ਚ ਰਾਤ ਵੇਲੇ ਵਾਪਰੀ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲੀਆਂ

Monday, Feb 06, 2023 - 09:53 AM (IST)

ਬਟਾਲਾ (ਬੇਰੀ) : ਇੱਥੋਂ ਦੇ ਪਿੰਡ ਦਹੀਆ 'ਚ ਕਾਰ ਸਵਾਰ 6 ਲੋਕ ਪਹਿਲਾਂ ਸਾਬਕਾ ਸਰਪੰਚ ਦੇ ਘਰ ਵੜੇ ਅਤੇ ਫਿਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸਾਬਕਾ ਸਰਪੰਚ ਵੱਲੋਂ ਵੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਜਵਾਬੀ ਫਾਇਰ ਕੀਤੇ ਗਏ। ਸਾਬਕਾ ਸਰਪੰਚ ਦੀ ਛਾਤੀ ਨੇੜੇ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਗੋਲੀ ਲੱਗਣ ਕਾਰਨ 2 ਹਮਲਾਵਰ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚ ਗਏ। ਉੱਥੇ ਦੁਬਾਰਾ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਜਿੱਥੇ ਪੁਲਸ ਨੇ ਦੋਹਾਂ ਧਿਰਾਂ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ 'ਤੇ ਪੁੱਜ ਰਹੇ ਜਹਾਜ਼ਾਂ 'ਚ ਘੁੰਮਣ ਵਾਲੇ, ਸੱਚ ਜਾਣ ਅਧਿਕਾਰੀ ਵੀ ਹੈਰਾਨ-ਪਰੇਸ਼ਾਨ

ਮ੍ਰਿਤਕ ਸਾਬਕਾ ਸਰਪੰਚ ਦੀ ਪਛਾਣ ਸਵਰਣ ਸਿੰਘ (55) ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਦਹੀਆ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਜ਼ਖਮੀ ਹੋਏ 2 ਹਮਲਾਵਰਾਂ ਦੀ ਪਛਾਣ ਹਰਪਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਭਾਂਬੋਈ ਅਤੇ ਆਕਾਸ਼ਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਭਾਜੀ ਨੰਗਲ ਦੇ ਤੌਰ 'ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਵਰਣ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 10 ਵਜੇ ਉਹ ਆਪਣੇ ਘਰ ਸੌਂ ਰਹੇ ਸਨ ਕਿ ਉਨ੍ਹਾਂ ਦੇ ਘਰ ਬਾਹਰ ਕਾਰ 'ਤੇ ਸਵਾਰ ਹੋ ਕੇ 6 ਵਿਅਕਤੀ ਆਏ। ਉਹ ਉਸ ਦੇ ਪਿਤਾ ਨੂੰ ਆਵਾਜ਼ਾਂ ਮਾਰਨ ਲੱਗੇ ਤਾਂ ਜਦੋਂ ਪਿਤਾ ਨੇ ਬਾਹਰ ਜਾ ਕੇ ਗੇਟ ਖੋਲ੍ਹਿਆ ਤਾਂ ਉਹ ਜ਼ਬਰਨ ਘਰ ਅੰਦਰ ਦਾਖ਼ਲ ਹੋ ਗਏ। ਜਦੋਂ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਵੀ ਜਵਾਬੀ ਫਾਇਰ ਕੀਤੇ।

ਇਹ ਵੀ ਪੜ੍ਹੋ : ਮਸਾਜ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਦੇਖ ਇਧਰ-ਉੱਧਰ ਦੌੜਨ ਲੱਗੇ ਮੁੰਡੇ-ਕੁੜੀਆਂ ਤਾਂ... (ਤਸਵੀਰਾਂ)

ਇਸ ਦੌਰਾਨ ਇਕ ਗੋਲੀ ਪਿਤਾ ਦੀ ਛਾਤੀ ਨੇੜੇ ਜਾ ਲੱਗੀ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਪਿਤਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਐੱਸ. ਪੀ., ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਥਾਣਾ ਘੁਮਾਨ ਦੇ ਪ੍ਰਭਾਰੀ, ਐੱਸ. ਐੱਚ. ਓ. ਬਲਕਾਰ ਸਿੰਘ, ਡੀ. ਐੱਸ. ਪੀ. ਗੁਰਬਿੰਦਰਬੀਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਮ੍ਰਿਤਕ ਸਾਬਕਾ ਸਰਪੰਚ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਪਰਿਵਾਰਿਕ ਮੈਾਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News