ਸਾਬਕਾ ਸਰਪੰਚ ਦੇ ਕਾਤਲਾਂ ਨੂੰ ਉਮਰ ਕੈਦ, 2012 ’ਚ ਨਗਰ ਨਿਗਮ ਚੋਣਾਂ ਦੌਰਾਨ ਹੋਇਆ ਸੀ ਕਤਲ

Tuesday, Nov 01, 2022 - 01:16 PM (IST)

ਸਾਬਕਾ ਸਰਪੰਚ ਦੇ ਕਾਤਲਾਂ ਨੂੰ ਉਮਰ ਕੈਦ, 2012 ’ਚ ਨਗਰ ਨਿਗਮ ਚੋਣਾਂ ਦੌਰਾਨ ਹੋਇਆ ਸੀ ਕਤਲ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਸਾਲ 2012 'ਚ ਨਗਰ ਨਿਗਮ ਚੋਣਾਂ ’ਚ ਸਾਬਕਾ ਸਰਪੰਚ ਦੇ ਹੋਏ ਕਤਲ ਦੇ ਦੋਸ਼ ’ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਬਲਜਿੰਦਰ ਸਿੰਘ ਉਰਫ਼ ਗੋਗੀ ਨਿਵਾਸੀ ਬਹਾਦਰਕੇ ਅਤੇ ਗੁਰਇਕਬਾਲ ਸਿੰਘ ਉਰਫ਼ ਵਿੱਕੀ ਸੇਖੋਂ ਨਿਵਾਸੀ ਨਾਨਕ ਨਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਹੁਕਮ ਸੁਣਾਇਆ ਹੈ।

ਸਾਲ 2012 ’ਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਬਹਾਦਰਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਉਰਫ਼ ਬੰਟੀ ਦੇ ਕਤਲ ਦੇ ਮਾਮਲੇ ’ਚ ਦੋਵਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ। ਇਸੇ ਮਾਮਲੇ ’ਚ ਨਾਮਜ਼ਦ 5 ਹੋਰਨਾਂ ਦੋਸ਼ੀਆਂ ਬੂਟਾ ਸਿੰਘ, ਜਸਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਜਸਵੰਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ।
 


author

Babita

Content Editor

Related News