ਵਿਜੀਲੈਂਸ ਆਫਿਸ ’ਚ ਸਾਬਕਾ ਵਿਧਾਇਕ ਵੈਦ ਤੋਂ ਹੋਈ 3 ਘੰਟੇ ਪੁੱਛਗਿੱਛ, 28 ਨੂੰ ਮੁੜ ਹੋਣਗੇ ਪੇਸ਼

Friday, Jul 14, 2023 - 12:49 AM (IST)

ਵਿਜੀਲੈਂਸ ਆਫਿਸ ’ਚ ਸਾਬਕਾ ਵਿਧਾਇਕ ਵੈਦ ਤੋਂ ਹੋਈ 3 ਘੰਟੇ ਪੁੱਛਗਿੱਛ, 28 ਨੂੰ ਮੁੜ ਹੋਣਗੇ ਪੇਸ਼

ਲੁਧਿਆਣਾ (ਰਾਜ)-ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਫਿਰ ਵਿਜੀਲੈਂਸ ਆਫਿਸ ’ਚ ਪੇਸ਼ ਹੋਏ, ਜਿਥੇ 3 ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਨੇ ਬੈਂਕ ਡਿਟੇਲ ਮੰਗੀ ਸੀ, ਜੋ ਉਹ ਨਹੀਂ ਲਿਆ ਸਕੇ ਤਾਂ ਉਨ੍ਹਾਂ ਨੇ ਇਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਹੈ। ਹੁਣ ਵਿਜੀਲੈਂਸ ਨੇ ਸਾਬਕਾ ਵਿਧਾਇਕ ਨੂੰ ਅਗਲੇ ਸ਼ੁੱਕਰਵਾਰ ਨੂੰ ਮੁੜ ਦਸਤਾਵੇਜ਼ਾਂ ਸਮੇਤ ਬੁਲਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਨਕਾਬਪੋਸ਼ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਲੁੱਟਣ ਦਾ ਦੁਕਾਨਦਾਰ ਨੇ ਕੀਤਾ ਸੀ ਡਰਾਮਾ, ਜਾਂਚ ’ਚ ਸੱਚਾਈ ਆਈ ਸਾਹਮਣੇ

ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਖਿਲਾਫ਼ ਅਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਾਫੀ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਕੁਝ ਦਸਤਾਵੇਜ਼ਾਂ ਦੇ ਨਾਲ ਅੱਜ ਉਨ੍ਹਾਂ ਨੂੰ ਫਿਰ ਬੁਲਾਇਆ ਗਿਆ ਸੀ ਪਰ ਉਹ ਬੈਂਕ ਡਿਟੇਲ ਨਹੀਂ ਲਿਆਏ ਸਨ, ਜਿਸ ਨੂੰ ਲਿਆਉਣ ਲਈ ਕਿਹਾ ਗਿਆ ਹੈ। ਉਹ ਜਿਵੇਂ ਹੀ ਵਿਜੀਲੈਂਸ ਵੱਲੋਂ ਮੰਗੇ ਦਸਤਾਵੇਜ਼ ਪੂਰੇ ਕਰਨਗੇ ਤਾਂ ਵਿਜੀਲੈਂਸ ਦੀ ਟੀਮ ਆਪਣੀ ਜਾਂਚ ਪੂਰੀ ਕਰ ਸਕੇਗੀ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਓ. ਪੀ. ਸੋਨੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਹੋਏ ਪੇਸ਼


author

Manoj

Content Editor

Related News