ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦੀ ਚਰਚਾ ਜੋਰਾਂ 'ਤੇ
Wednesday, Mar 10, 2021 - 11:18 PM (IST)
ਮੌੜ ਮੰਡੀ,(ਪ੍ਰਵੀਨ)- ਹਲਕਾ ਮੌੜ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਦੀ ਜਲਦ ਹੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦੀ ਚਰਚਾ ਪੂਰੇ ਜੋਰਾਂ 'ਤੇ ਹੈ | ਸਿਆਸੀ ਰੁੱਚੀ ਰੱਖਣ ਵਾਲੇ ਸਥਾਨਕ ਲੋਕ ਇਕ ਦੂਜੇ ਨੂੰ ਫੋਨ ਕਰ-ਕਰ ਕੇ ਇਸ ਚਰਚਾ ਦਾ ਪੂਰਾ ਆਨੰਦ ਉਠਾ ਰਹੇ ਹਨ |
ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਸਦੀ ਦੇ ਸਭ ਤੋਂ ਝੂਠੇ ਸਿਆਸਤਦਾਨ : ਸ਼ਵੇਤ ਮਲਿਕ
ਹਲਕਾ ਮੌੜ ਅੰਦਰ ਇਕ ਦੋ ਦਿਨਾਂ ਤੋਂ ਇਹ ਚਰਚਾ ਬੜੇ ਜੋਰਾਂ 'ਤੇ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸ. ਜਗਦੀਪ ਸਿੰਘ ਨਕੱਈ ਜਲਦ ਹੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਸਕਦੇ ਹਨ | ਇਹ ਵੀ ਚਰਚਾ ਚੱਲ ਰਹੀ ਹੈ ਕਿ ਸ. ਨਕੱਈ ਦੀ ਇਸ ਸਬੰਧੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨਾਲ ਮੀਟਿੰਗ ਤੱਕ ਹੋ ਚੁੱਕੀ ਹੈ ਅਤੇ ਸਮਝੌਤੇ ਅਨੁਸਾਰ ਉਹ ਬਤੌਰ ਹਲਕਾ ਇੰਚਾਰਜ਼ ਮੌੜ ਤੋਂ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲਣਗੇ | ਸਮਝੌਤੇ ਅਨੁਸਾਰ ਸ. ਜਗਦੀਪ ਸਿੰਘ ਨਕੱਈ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵੀ ਹੋਣਗੇ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਗਦੀਪ ਸਿੰਘ ਨਕੱਈ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ | ਫਰਵਰੀ 2012 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਵੀ ਸ. ਜਗਦੀਪ ਸਿੰਘ ਨਕੱਈ ਹਲਕਾ ਮੌੜ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਸਨ, ਪ੍ਰੰਤੂ ਐਨ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਨਕੱਈ ਦੀ ਜਗ੍ਹਾ ਸ. ਜਨਮੇਜ਼ਾ ਸਿੰਘ ਸੇਖੋਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ | ਸੰਨ 2012 ਦੀਆਂ ਚੋਣਾਂ 'ਚ ਸ. ਸੇਖੋਂ ਨੇ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਨੂੰ ਹਰਾ ਕੇ ਹਲਕਾ ਮੌੜ 'ਤੇ ਕਬਜ਼ਾ ਕਰ ਲਿਆ ਸੀ | ਇਸ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਨੇ ਸ. ਨਕੱਈ ਨੂੰ ਹਲਕਾ ਮੌੜ ਤੋਂ ਪਾਸੇ ਕਰਦੇ ਹੋਏ ਮਾਨਸਾ ਵੱਲ ਭੇਜ ਦਿੱਤਾ | ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ. ਨਕੱਈ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕਾ ਮਾਨਸਾ ਤੋਂ ਚੋਣ ਲੜੀ ਪ੍ਰੰਤੂ ਉਹ ਆਪ ਦੇ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆਂ ਤੋਂ ਚੋਣ ਹਾਰ ਗਏ |
ਇਹ ਵੀ ਪੜ੍ਹੋ:- ਟਿਕਰੀ ਬਾਰਡਰ ’ਤੇ ਸੰਘਰਸ਼ ’ਚ ਸ਼ਾਮਲ ਇੱਕ ਹੋਰ ਕਿਸਾਨ ਦੀ ਹੋਈ ਮੌਤ
ਹੁਣ ਫਿਰ ਹਲਕਾ ਮੌੜ ਅੰਦਰ ਜਗਦੀਪ ਸਿੰਘ ਨਕੱਈ ਦੇ ਵਾਪਿਸ ਪਰਤਣ ਦੀ ਚਰਚਾ ਨੇ ਜੋਰ ਫੜ੍ਹ ਲਿਆ ਹੈ | ਜਿਸ ਨੂੰ ਸੁਣ ਕੇ ਭਾਵੇਂ ਨਕੱਈ ਸਮੱਰਥਕਾਂ 'ਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਪ੍ਰੰਤੂ ਕਈ ਕਾਂਗਰਸੀ ਹੈਰਾਨ ਦੇਖੇ ਜਾ ਰਹੇ ਹਨ | ਜੇਕਰ ਇਹ ਚਰਚਾ ਸੱਚ ਹੁੰਦੀ ਹੈ ਤਾਂ ਹਲਕਾ ਮੌੜ ਅੰਦਰ ਇਕ ਵੱਡੀ ਸਿਆਸੀ ਉਥਲ-ਪੁਥਲ ਸਾਹਮਣੇ ਆਵੇਗੀ, ਜਿਸ ਦੇ ਫਾਇਦੇ ਜਾਂ ਨੁਕਸਾਨ ਬਾਰੇ ਅਜੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ |
ਇਹ ਵੀ ਪੜ੍ਹੋ:- ਸਿੱਧੂ ਦੇ ਨਾਲ ਕਿਸੇ ਦਲਿਤ ਮੰਤਰੀ ਨੂੰ ਵੀ ਮਿਲ ਸਕਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ
ਇਸ ਸਬੰਧੀ ਜਦ ਸ. ਜਗਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਬਾਰੇ ਜੋ ਚਰਚਾਵਾਂ ਚੱਲ ਰਹੀਆਂ ਹਨ ਓਹ ਬੇ-ਬੁਨਿਆਦ ਹਨ | ਮੇਰੇ ਬਾਦਲ ਪਰਿਵਾਰ ਨਾਲ ਘਰੇਲੂ ਸਬੰਧ ਹਨ ਇਸ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ |