ਘਟੀਆ ਸਿਆਸਤ ''ਤੇ ਉਤਰੇ ਸਾਬਕਾ ਵਿਧਾਇਕ ਕੇ. ਡੀ.ਭੰਡਾਰੀ : ਅਜੇ ਸਹਿਗਲ

04/22/2018 2:42:47 PM

ਜਲੰਧਰ (ਰਮਨ)— ਨਾਰਥ ਹਲਕੇ 'ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਸਰਗਰਮੀਆਂ 'ਚ ਇਕ ਨਵਾਂ ਮੋੜ ਆ ਗਿਆ ਹੈ। ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਅਜੇ ਸਹਿਗਲ ਨੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਅਤੇ ਸਿਆਸੀ ਚੇਲਿਆਂ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਿਹਾ ਕਿ ਨਾਰਥ ਹਲਕੇ ਵਿਚ ਸੋਚੀ-ਸਮਝੀ ਸਾਜ਼ਿਸ਼ ਤਹਿਤ ਘਟੀਆ ਸਿਆਸਤ ਕਰਕੇ ਖੁਦ ਨੂੰ ਬਚਾਉਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਸਹਿਗਲ ਨੇ ਮੀਡੀਆ ਸਾਹਮਣੇ ਭਾਜਪਾ ਆਗੂਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇ. ਡੀ. ਭੰਡਾਰੀ ਦੇ ਸਿਆਸੀ ਚੇਲੇ ਮੁਨੀਸ਼ ਸਹਿਗਲ ਅਤੇ ਆਸ਼ੀਸ਼ ਸਹਿਗਲ 'ਤੇ ਜੋ ਧੋਖਾਦੇਹੀ ਦਾ ਪਰਚਾ ਦਰਜ ਹੋਇਆ ਹੈ, ਉਹ ਸੱਚਾਈ ਦੇ ਆਧਾਰ 'ਤੇ ਹੋਇਆ ਹੈ, ਵਿਧਵਾ ਭੈਣ ਵੱਲੋਂ ਮਾਣਯੋਗ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ, ਜਿਸ 'ਤੇ ਜਾਂਚ ਤੋਂ ਬਾਅਦ ਦੋਹਾਂ 'ਤੇ ਧੋਖਾਦੇਹੀ ਦਾ ਪਰਚਾ ਦਰਜ ਹੋਇਆ ਹੈ। ਜਿਸ ਨੂੰ ਸਹਿਗਲ ਭਰਾਵਾਂ ਨੇ ਮਾਮਲੇ ਨੂੰ ਸਿਆਸਤ ਨਾਲ ਜੋੜ ਦਿੱਤਾ ਹੈ ਅਤੇ ਨਾਰਥ ਹਲਕੇ ਦੇ ਵਿਧਾਇਕ 'ਤੇ ਜੋ ਬੇਬੁਨਿਆਦ ਬਿਆਨ ਦਿੱਤੇ ਜਾ ਰਹੇ ਹਨ, ਉਹ ਬਿਲਕੁਲ ਗਲਤ ਹਨ ਅਤੇ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਕੇ. ਡੀ. ਭੰਡਾਰੀ ਦੇ ਰਾਜ 'ਚ ਭਾਜਪਾ ਆਗੂ ਆਸ਼ਿਸ਼ ਸਹਿਗਲ ਅਤੇ ਮੁਨੀਸ਼ ਸਹਿਗਲ ਨੇ ਜਦੋਂ ਸ਼ਰੇਆਮ ਹਮਲਾ ਕਰਵਾਇਆ ਸੀ ਅਤੇ ਉਲਟਾ ਮੇਰੇ 'ਤੇ ਹੀ ਕਾਰਵਾਈ ਕਰਵਾ ਦਿੱਤੀ ਸੀ। ਉਸ ਸਮੇਂ ਭਾਜਪਾ ਵਿਧਾਇਕ ਕਿੱਥੇ ਸੀ, ਜੋ ਅੱਜ ਨਾਰਥ ਹਲਕੇ ਵਿਚ ਖੋਈ ਹੋਈ ਸਿਆਸਤ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਗਰੀਬ ਅਤੇ ਬੇਸਹਾਰਾ ਲੋਕਾਂ ਨਾਲ ਧੱਕੇਸ਼ਾਹੀ ਦਾ ਨਤੀਜਾ ਅਤੇ ਇਲੈਕਸ਼ਨ ਦੌਰਾਨ ਜਨਤਾ ਨੇ ਤਕਰੀਬਨ 32291 ਵੋਟਾਂ 'ਤੇ ਹਰਾ ਕੇ ਕਰਾਰਾ ਜਵਾਬ ਦਿੱਤਾ ਸੀ। ਉਨ੍ਹਾਂ ਦੱਸਿਆ ਕੀ ਕਾਰਨ ਹੈ ਕਿ ਭੰਡਾਰੀ ਦੇ ਚੇਲੇ ਸਿਰਫ ਨਾਰਥ ਹਲਕੇ 'ਚ ਹੀ ਆਪਣੇ ਵਿਰੋਧੀਆਂ 'ਤੇ ਝੂਠੀ ਸ਼ਿਕਾਇਤ ਦੇ ਕੇ ਉਨ੍ਹਾਂ 'ਤੇ ਪਰਚਾ ਦਰਜ ਕਰਵਾ ਕੇ ਆਪਣੀ ਸਿਆਸਤ ਨੂੰ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। 
ਭਾਜਪਾ ਸਰਕਾਰ ਦੌਰਾਨ ਪਿਛਲੇ 10 ਸਾਲਾਂ 'ਚ ਜੋ ਨਾਰਥ ਹਲਕੇ 'ਚ ਜਿੰਨੇ ਵੀ ਨਾਜਾਇਜ਼ ਕੰਮ ਹੋਏ ਹਨ, ਉਨ੍ਹਾਂ ਨਾਜਾਇਜ਼ ਕੰਮਾਂ ਦੀਆਂ ਪੋਲਾਂ ਖੁਲ੍ਹਣੀਆਂ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਹਿਗਲ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ ਝੂਠਾ ਹੈ। 
ਜਿਸ ਦੀ ਕੁੱਟਮਾਰ ਹੋਈ ਸੀ। ਉਹ ਵੀ ਪੁਰਾਣੀ ਸਾਜ਼ਿਸ਼ ਸੀ, ਜਿਸ ਨੂੰ ਹੁਣ ਕਾਂਗਰਸ ਸਰਕਾਰ ਅਤੇ ਸਿਆਸਤ ਨਾਲ ਜੋੜ ਕੇ ਆਪਣਾ ਫਾਇਦਾ ਉਠਾਇਆ ਜਾ ਰਿਹਾ ਹੈ। ਦੋਵੇਂ ਧੋਖਾਦੇਹੀ ਦੇ ਮਾਮਲੇ ਨੂੰ ਦਬਾਉਣ ਲਈ ਝੂਠੀ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਨੂੰ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਹਿਗਲ ਭਰਾਵਾਂ ਖਿਲਾਫ ਭੂ-ਮਾਫੀਆ ਬਣ ਕੇ ਠੱਗੀ ਕਰਨ ਦਾ ਮਾਮਲਾ ਜਲਦ ਹੀ ਜਨਤਾ ਦੇ ਸਾਹਮਣੇ ਆਵੇਗਾ।


Related News