ਪੰਜਾਬ ''ਚ ਨਸ਼ਿਆਂ ''ਤੇ ਰੌਕ ਲਾਉਣ ਲਈ ਸਾਬਕਾ ਫੌਜੀਆਂ ਨੇ ਕੱਸੀ ਕਮਰ

Tuesday, Oct 08, 2019 - 11:12 AM (IST)

ਪੰਜਾਬ ''ਚ ਨਸ਼ਿਆਂ ''ਤੇ ਰੌਕ ਲਾਉਣ ਲਈ ਸਾਬਕਾ ਫੌਜੀਆਂ ਨੇ ਕੱਸੀ ਕਮਰ

ਗਿੱਦੜਬਾਹਾ (ਕੁਲਦੀਪ ਰਿਣੀ) - ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਹਲਕਾ ਗਿੱਦੜਬਾਹਾ 'ਚ ਜੀ.ਓ. ਜੀ ਤਹਿਤ ਕੰਮ ਕਰ ਰਹੇ ਸਾਬਕਾ ਫੌਜੀਆਂ ਨੇ ਪੰਜਾਬ 'ਚ ਨਸ਼ਿਆਂ 'ਤੇ ਰੌਕ ਲਾਉਣ ਲਈ ਕਮਰ ਕੱਸ ਲਈ ਹੈ। ਸਾਬਕਾ ਫੌਜੀਆਂ ਨੇ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਨਸ਼ਿਆ ਵਿਰੁੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਸੰਗਠਨ ਦੇ ਲੋਕ ਅੱਜ ਉਨ੍ਹਾਂ ਲੋਕਾਂ ਦੇ ਸਿੱਧੇ ਘਰ ਪਹੁੰਚ ਗਏ, ਜੋ ਨਸ਼ਾ ਕਰਨ ਦੇ ਸ਼ੱਕ ਦੇ ਘੇਰੇ 'ਚ ਸਨ। ਉਨ੍ਹਾਂ ਨੂੰ ਲੱਗਾ ਕਿ ਇਹ ਲੋਕ ਸ਼ਾਇਦ ਸ਼ਹਿਰ 'ਚ ਹੋ ਰਹੀ ਨਸ਼ਾ ਤਸ਼ਕਰੀ 'ਚ ਸ਼ਾਮਲ ਹੋ ਸਕਦੇ ਹਨ। ਉਕਤ ਲੋਕਾਂ ਦੇ ਘਰ ਪਹੁੰਚੇ ਸੰਗਠਨ ਦੇ ਲੋਕਾਂ ਨੇ ਵਿਅਕਤੀਆਂ ਨੂੰ ਸਹੁੰ ਪਵਾਈ ਕਿ ਉਹ ਨਸ਼ਾ ਤਸ਼ਕਰੀ ਜਿਹਾ ਮਾੜਾ ਕੰਮ ਕਦੇ ਵੀ ਨਹੀਂ ਕਰਨਗੇ।  


author

rajwinder kaur

Content Editor

Related News