ਦਿਲ ਦਾ ਦੌਰਾ ਪੈਣ ਨਾਲ ਸਾਬਕਾ ਕਬੱਡੀ ਖਿਡਾਰੀ ਦਾ ਦਿਹਾਂਤ

Saturday, Jun 15, 2019 - 06:03 PM (IST)

ਦਿਲ ਦਾ ਦੌਰਾ ਪੈਣ ਨਾਲ ਸਾਬਕਾ ਕਬੱਡੀ ਖਿਡਾਰੀ ਦਾ ਦਿਹਾਂਤ

ਜਲਾਲਾਬਾਦ (ਬੰਟੀ)— ਹਲਕੇ ਦੀ ਸ਼ਾਨ ਸਤਿਕਾਰਯੋਗ ਚੰਨਨ ਸਿੰਘ ਘਾਂਗਾ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਨਚੇਤ ਦਿਹਾਂਤ ਹੋ ਗਿਆ। ਸਵ. ਚੰਨਨ ਸਿੰਘ ਆਪਣੇ ਸਮੇਂ 'ਚ ਕਬੱਡੀ ਦੇ ਚੋਟੀ ਦੇ ਖਿਡਾਰੀ ਰਹੇ ਸਨ, ਜੋ ਕਿ ਅੱਜ-ਕੱਲ ਕੋਚ ਦੇ ਤੌਰ 'ਤੇ ਬੱਚਿਆਂ ਨੂੰ ਕਬੱਡੀ ਦੇ ਗੁਰ ਸਿਖਾਉਂਦੇ ਸਨ ਤੇ ਕਬੱਡੀ ਮੈਚਾਂ ਚ ਰੈਫਰੀ ਦਾ ਕੰਮ ਕਰਦੇ ਸਨ। ਇੰਨਾ ਹੀ ਨਹੀਂ ਉਹ ਇਕ ਚੰਗੇ ਸਮਾਜ-ਸੇਵੀ, ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਵੀ ਸਨ। ਪਰ ਅੱਜ ਇਸ ਦੁਖਦ ਸਮਾਚਾਰ ਨਾਲ ਸਾਰੇ ਹਲਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਲੋਕ ਵੱਧ ਤੋਂ ਵੱਧ ਗਿਣਤੀ 'ਚ ਉਨ੍ਹਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਦੇ ਰਹੇ ਹਨ।


author

Baljit Singh

Content Editor

Related News