ਸਾਬਕਾ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਕਰ ਸਕਦੇ ਹਨ ਅਧਿਕਾਰੀਆਂ ਸਾਹਮਣੇ ਆਤਮਸਮਰਪਣ
Monday, Apr 26, 2021 - 01:23 PM (IST)
ਜਲੰਧਰ (ਗੁਲਸ਼ਨ)-ਕਰੋੜਾਂ ਰੁਪਏ ਦੇ ਜੀ. ਐੱਸ. ਟੀ. ਘਪਲੇ ਨੂੰ ਲੈ ਕੇ ਸਟੇਟ ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਵਿਚ 21 ਅਗਸਤ 2020 ਨੂੰ ਦਰਜ ਕੀਤੇ ਗਏ ਕੇਸ ਵਿਚ ਨਾਮਜ਼ਦ ਹੋਣ ਦੇ ਬਾਅਦ ਤੋਂ ਫਰਾਰ ਚੱਲ ਰਹੇ ਜੀ. ਐੱਸ. ਟੀ. ਮਹਿਕਮਾ ਇਨਵੈਸਟੀਗੇਸ਼ਨ ਵਿੰਗ ਪੰਜਾਬ ਦੇ ਸਾਬਕਾ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਅਗਲੇ ਕੁਝ ਦਿਨਾਂ ਵਿਚ ਵਿਜੀਲੈਂਸ ਦੇ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰ ਸਕਦੇ ਹਨ ਕਿਉਂਕਿ ਅਦਾਲਤ ਦੀ ਸਖਤੀ ਤੋਂ ਬਾਅਦ ਅਧਿਕਾਰੀ ਕਾਫੀ ਐਕਟਿਵ ਹੋ ਗਏ ਹਨ। ਹੁਣ ਉਨ੍ਹਾਂ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਵਿਰਦੀ ਦੀ ਭਾਲ ਵਿਚ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਨਗਰ ਵਿਚ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ 5 ਨੰਬਰ ਲੇਨ ਵਿਚ ਸਥਿਤ ਇਕ ਕੋਠੀ ਦਾ ਕਰੀਬ 5 ਘੰਟੇ ਤੱਕ ਘਿਰਾਓ ਕੀਤਾ ਸੀ ਪਰ ਇਸ ਤੋਂ ਬਾਅਦ ਟੀਮ ਬੇਰੰਗ ਹੀ ਪਰਤ ਗਈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਪੁਖਤਾ ਜਾਣਕਾਰੀ ਸੀ ਕਿ ਵਿਰਦੀ ਉਸ ਸਮੇਂ ਕੋਠੀ ਦੇ ਅੰਦਰ ਹੀ ਹਨ। ਇਸ ਦੇ ਬਾਵਜੂਦ ਅਚਾਨਕ ਟੀਮ ਵੱਲੋਂ ਬੇਰੰਗ ਮੁੜਨ ਜਾਣ ਨਾਲ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਸੀ।
ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)
ਸੂਤਰਾਂ ਮੁਤਾਬਕ ਬੀ. ਕੇ. ਵਿਰਦੀ ਦੇ ਰਿਸ਼ਤੇਦਾਰਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਗਲੇ ਕੁਝ ਦਿਨਾਂ ਅੰਦਰ ਵਿਰਦੀ ਵਿਜੀਲੈਂਸ ਦੇ ਅਧਿਕਾਰੀਆਂ ਸਾਹਮਣੇ ਆਤਮਸਮਰਪਣ ਕਰ ਦੇਣਗੇ ਅਤੇ ਉਨ੍ਹਾਂ ਨੂੰ ਜਾਂਚ ਵਿਚ ਵੀ ਪੂਰਾ ਸਹਿਯੋਗ ਦੇਣਗੇ। ਇਸੇ ਕਾਰਨ ਟੀਮ ਵਾਪਸ ਚਲੀ ਗਈ ਸੀ। ਇਸ ਦੌਰਾਨ ਕੋਠੀ ਦੇ ਬਾਹਰ ਭਾਰੀ ਗਿਣਤੀ ਵਿਚ ਮੀਡੀਆ ਕਰਮਚਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ
ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਜਲੰਧਰ ਦੇ ਪ੍ਰਮੁੱਖ ਜੇ. ਐੱਸ. ਕੇ. ਟਰਾਂਸਪੋਰਟ ਦੇ ਮਾਲਕ ਕੈਲਾਸ਼ ਚੰਦਰ, ਸਾਧੂ ਟਰਾਂਸਪੋਰਟ ਦੇ ਸੋਮਨਾਥ ਸਮੇਤ ਕਰੀਬ ਅੱਧੀ ਦਰਜਨ ਲੋਕ ਅਜੇ ਵੀ ਅੰਡਰਗਰਾਊਂਡ ਹਨ। ਸੈਟਿੰਗ ਸਦਕਾ ਉਕਤ ਟਰਾਂਸਪੋਰਟਰ ਵੱਡੇ ਪੱਧਰ ’ਤੇ 2 ਨੰਬਰ ਦਾ ਮਾਲ ਇਧਰੋਂ-ਉਧਰ ਪਹੁੰਚਾਉਣ ਦਾ ਕੰਮ ਕਰਦੇ ਸਨ। ਵਿਜੀਲੈਂਸ ਵੱਲੋਂ ਜਾਂਚ ਤੋਂ ਬਾਅਦ 2 ਐੱਫ. ਆਈ. ਆਰਜ਼ 8 ਅਤੇ 9 ਨੰਬਰ ਦਰਜ ਕੀਤੀਆਂ ਗਈਆਂ, ਜਿਸ ਵਿਚ ਪਹਿਲੇ ਦਿਨ 8 ਅਤੇ ਫਿਰ ਜਾਂਚ ਤੋਂ ਬਾਅਦ ਕਈ ਅਧਿਕਾਰੀਆਂ, ਟਰਾਂਸਪੋਰਟਰਾਂ ਅਤੇ ਪਾਸਰਾਂ ਨੂੰ ਨਾਮਜ਼ਦ ਕੀਤਾ ਗਿਆ। ਕਰੋੜਾਂ ਰੁਪਏ ਦੇ ਜੀ. ਐੱਸ. ਟੀ. ਘਪਲੇ ਵਿਚ ਨਾਮਜ਼ਦ ਬਾਕੀ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਵੱਲੋਂ ਆਉਣ ਵਾਲੇ ਦਿਨਾਂ ਵਿਚ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?